ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਜਿਲਾ ਕੁਰੂਕਸ਼ੇਤਰ ਵਿਚ ਮਾਰਕੰਡਾ ਨਦੀ ‘ਤੇ ਐਚ.ਐਲ. ਪੁਲ ਸਮੇਤ ਬੋਧਾ ਤੋਂ ਤੰਗੋਲੀ ਵਾਇਆ ਸੈਣੀ ਫਾਰਮ ਸੜਕ ਦੇ ਨਿਰਮਾਣ ਲਈ 2.2689 ਏਕੜ ਜਮੀਨ ਦੀ ਖਰੀਦ ਲਈ 51,00,960 ਰੁਪਏ ਦੀ ਪ੍ਰਸ਼ਾਸਨਿਕ ਪ੍ਰਵਾਨਗੀ ਦਿੱਤੀ ਹੈ| ਮੁੱਖ ਮੰਤਰੀ ਨੇ 17 ਦਸੰਬਰ, 2016 ਨੂੰ ਪਿਹੋਵਾ ਵਿਚ ਇਕ ਰੈਲੀ ਦੌਰਾਨ ਜਿਲਾ ਕੁਰੂਕਸ਼ੇਤਰ ਵਿਚ ਮਾਰਕੰਡਾ ਨਦੀ ‘ਤੇ ਐਚ.ਐਲ. ਪੁਲਸ ਸਮੇਤ ਬੋਧਾ ਤੋਂ ਤੰਗੋਲੀ ਵਾਇਆ ਸੈਣੀ ਫਾਰਮ ਸੜਕ ਦੇ ਨਿਰਮਾਣ ਦਾ ਐਲਾਨ ਕੀਤਾ ਸੀ|ਉਨਾਂ ਦਸਿਆ ਕਿ ਬੋਧਾ ਤੋਂ ਤੰਗੋਲੀ ਤਕ ਪ੍ਰਸਤਾਵਿਤ ਸੰਪਰਕ ਸੜਕ ਦੇ ਨਿਰਮਾਣ ਲਈ ਪਿੰਡ ਬੋਧਾ ਤੋਂ 1.23 ਏਕੜ, ਪਿੰਡ ਤੰਗੋਲੀ ਤੋਂ 1.16 ਏਕੜ ਅਤੇ ਮਾਰਕੰਡਾ ਨਦੀ ‘ਤੇ ਪੁਲ ਨਿਰਮਾਣ ਲਈ ਪਿੰਡ ਜਖਵਾਲਾ ਤੋਂ 0|.76 ਏਕੜ ਜਮੀਨ ਪ੍ਰਾਪਤ ਕਰਨ ਦੀ ਲੋਂੜ ਸੀ| ਪਿੰਡ ਜਖਵਾਲਾ ਦੀ 0.76 ਏਕੜ ਜਮੀਨ ਪੰਚਾਇਤੀ ਜਮੀਨ ਹੈ ਅਤੇ ਪਿੰਡ ਪੰਚਾਇਤ ਲੋਕ ਨਿਮਰਾਣ (ਭਵਨ ਤੇ ਸੜਕਾਂ) ਵਿਭਾਗ ਨੂੰ ਇਹ ਜਮੀਨ ਮੁਫਤ ਤਬਦੀਲ ਕਰਨ ਲਈ ਪਹਿਲਾਂ ਹੀ ਪ੍ਰਸਤਾਵ ਪਾਸ ਕਰ ਚੁੱਕਾ ਹੈ| ਇਸ ਤੋਂ ਇਲਾਵਾ, ਪਿੰਡ ਬੋਧਾ ਅਤੇ ਤੰਗੋਲੀ ਦੀ ਉਪਰੋਕਤ ਜਮੀਨ ਨਿੱਜੀ ਜਮੀਨ ਹੈ ਅਤੇ ਇਸ ਜਮੀਨ ਦੇ ਮਾਲਕਾਂ ਨੇ ਜਮੀਨ ਨੂੰ ਕਲੈਕਟਰ ਰੇਟ ‘ਤੇ ਮਹੁੱਇਆ ਕਰਵਾਉਣ ਲਈ ਈ-ਭੂਮੀ ਪੋਟਰਲ ‘ਤੇ ਆਪਣੀ ਸਹਿਮਤੀ ਅਪਲੋਡ ਕੀਤੀ ਹੈ|