ਮੋਗਾ, 4 ਅਕਤੂਬਰ, 2020 : ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਅੱਜ ਮੰਗ ਕੀਤੀ ਕਿ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਕੀਤੀ ਹਦਾਇਤ ਮੁਤਾਬਕ ਸੰਵਿਧਾਨ ਦੀ ਧਾਰਾ 354 ਤਹਿਤ ਨਵੇਂ ਖੇਤੀ ਕਾਨੂੰਨਾਂ ਦੀ ਥਾਂ ਆਪਣੇ ਕਾਨੂੰਨ ਬਣਾਉਣ ਵਾਸਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾਵੇ।
ਇਥੇ ਬੱਧਨੀ ਕਲਾਂ ਵਿਚ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਵਾਸਤੇ ਰੱਖੇ ਸਮਾਗਮ ਵਿਚ ਨਵਜੋਤ ਸਿੱਧੂ ਨੇ ਜ਼ੋਰਦਾਰ ਤਕਰੀਰ ਕੀਤੀ ਤੇ ਕੇਂਦਰ ਸਰਕਾਰ ਨੂੰ ਜੰਮ ਕੇ ਰਗੜੇ ਲਾਏ। ਉਹਨਾਂ ਕਿਹਾ ਕਿ ਦੇਸ਼ ਨੂੰ ਅੰਬਾਨੀ ਤੇ ਅਡਾਨੀ ਚਲਾ ਰਹੇ ਹਨ ਤੇ ਉਹ ਸਰਕਾਰ ਨੂੰ ਇਸ ਗਾਣੇ ਮੁਤਾਬਕ ਨਚਾ ਰਹੇ ਹਨ, ‘ਨਾਚ ਮੇਰੀ ਬੁਲਬੁਲ ਤੁਝੇ ਪੈਸਾ ਮਿਲੇਗਾ’। ਉਹਨਾਂ ਕਿਹਾ ਕਿ ਅਸੀਂ ਪੰਜਾਬ ਵਿਚ ਆਪਣੇ ਕਾਨੂੰਨ ਬਣਾ ਕੇ ਅੰਬਾਨੀ ਤੇ ਅਡਾਨੀ ਨੂੰ ਪੰਜਾਬ ਵਿਚ ਨਹੀਂ ਵੜਨ ਦਿਆਂਗੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨ ਵਾਸਤੇ ਇਹ ਕਾਨੂੰਨ ਬਣਾਏ ਹਨ ਤੇ ਅਸੀਂ ਇਹਨਾਂ ਖਿਲਾਫ ਇਕਜੁੱਟ ਹੋ ਕੇ ਲੜਾਂਗੇ।