ਨਵੀਂ ਦਿੱਲੀ, 17 ਸਤੰਬਰ, 2020 : ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਬੀਜਿੰਗ ਸਥਿਤ ਏਸ਼ੀਅਨ ਇਨਫ੍ਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਤੋਂ 9 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਹੈ ਤਾਂ ਕਿ ਕੋਰੋਨਾ ਮਹਾਮਾਰੀ ਨਾਲ ਨਜਿੱਠਿਆ ਜਾ ਸਕੇ। ਇਹ ਜਾਣਕਾਰੀ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ ਸੰਸਦ ਵਿਚ ਦਿੱਤੀ।
ਉਹਨਾਂ ਨੇ ਭਾਜਪਾ ਦੇ ਐਮ ਪੀ ਸੁਨੀਲ ਕੁਮਾਰ ਤੇ ਪੀ ਪੀ ਚੌਧਰੀ ਵੱਲੋਂ ਫੰਡਾਂ ਦੀ ਵਰਤੋਂ ਬਾਰੇ ਕੀਤੇ ਸਵਾਲ ਦੇ ਜਵਾਬ ਵਿਚ ਇਹ ਜਾਣਕਾਰੀ ਦਿੱਤੀ। ਸੰਸਦ ਮੈਂਬਰਾਂ ਨੇ ਪੁੱਛਿਆ ਸੀ ਕਿ ਕੀ ਫੰਡ ਰਾਜਾਂ ਨੂੰ ਦਿੱਤੇ ਗਏ ਹਨ ? ਸਰਕਾਰ ਦਾ ਇਹ ਬਿਆਨ ਭਾਰਤ ਤੇ ਚੀਨ ਦਰਮਿਆਨ ਪੂਰਬੀ ਲੱਦਾਖ ‘ਚ ਚਲ ਰਹੇ ਟਕਰਾਅ ਵੇਲੇ ਆਇਆ ਹੈ।
ਇਸ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸੇ ਬੈਂਕ ਨੂੰ ਭਾਰਤ ਦੀ 111 ਲੱਖ ਕਰੋੜ ਰੁਪਏ ਦੇ ਦੇ ਬੁਨਿਆਦੀ ਢਾਂਚਾ ਵਿਕਾਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਇਹ ਪ੍ਰੋਗਰਾਮ ਸਰਕਾ ਵੱਲੋਂ ਕੋਰੋਨਾ ਨਾਲ ਮਾਰ ਹੇਠ ਆਏ ਅਰਥਚਾਰੇ ਨੂੰ ਹੁਲਾਰਾ ਦੇÀ ਵਾਸਤੇ ਸ਼ੁਰੂ ਕੀਤਾ ਗਿਆ ਹੈ। ਭਾਰਤ ਉਕਤ ਬਹੁਤ ਕੌਮੀ ਫੰਡਿੰਗ ਏਜੰਸੀ ਦਾ ਫਾਉਂਡਰ ਮੈਂਬਰ ਹੈ ਤੇ ਸਿਦਾ ਇਸ ਵਿਚ 7.65 ਫੀਸਦੀ ਹਿੱਸਾ ਹੈ ਜਕਿ ਚੀਨ ਦਾ ਇਸ ਵਿਚ 26.63 ਫੀਸਦੀ ਹਿੱਸਾ ਹੈ। ਇਹ ਬੈਂਕ 2016 ਵਿਚ ਸਥਾਪਿਤ ਕੀਤਾ ਗਿਆ ਸੀ।
ਠਾਕੁਰ ਨੇ ਦੱਸਿਆ ਕਿ ਕਰਜ਼ੇ ਦਾ ਪਹਿਲਾ ਸਮਝੌਤਾ 8 ਮਈ ਤੇ ਦੂਜਾ 19 ਜੂਨ ਨੂੰ ਹੋਇਆ। ਪਹਿਲੀ ਸਮਝੌਤੇ ਵਿਚ 3676 ਕਰੋੜ ਰੁਪਏ ਤੇ ਦੂਜੀ ਵਿਚ 5514 ਕਰੋੜ ਰੁਪਏ ਲੈਣ ਦਾ ਇਕਰਾਰ ਹੋਇਆ ਸੀ। ਬੈਂਕ ਨੇ ਪਹਿਲੀ ਕਿਸ਼ਤ 1847 ਕਰੋੜ ਰੁਪਏ ਜਾਰੀ ਕੀਤੀ ਹੈ।