ਕੈਨਟਨ (ਮਿਚੀਗਨ),20 ਮਈ, 2020 : ਭੁਪਿੰਦਰ ਸਿੰਘ ਖ਼ਾਲਸਾ, ਸੀਨੀਅਰ ਅਕਾਲੀ ਲੀਡਰ (ਯੂਐਸਏ) ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਭਾਰਤ ਸਰਕਾਰ ਵੱਲੋਂ ਹਾਲ ਹੀ ਵਿੱਚ ਪਾਸ ਕੀਤੇ ਗਏ ਸੀਏਏ ਕਾਨੂੰਨ ਅਧੀਨ ਅਫ਼ਗਾਨਿਸਤਾਨ ਵਿਚਲੇ ਸਿੱਖਾਂ ਨੂੰ ਭਾਰਤ ਆਉਣ ਲਈ ਵੀਜ਼ੇ ਦਿੱਤੇ ਜਾਣ ਅਤੇ ਉਨ੍ਹਾਂ ਦੇ ਮੁੜਵਸੇਬੇ ਦਾ ਪ੍ਰਬੰਧ ਕੀਤਾ ਜਾਵੇ।
ਇੱਕ ਬਿਆਨ ਵਿੱਚ ਖ਼ਾਲਸਾ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ 200 ਸਾਲ ਤੋਂ ਸਿੱਖ ਰਹਿੰਦੇ ਆ ਰਹੇ ਹਨ। ਰੂਸੀ ਹਮਲੇ ਤੋਂ ਪਹਿਲਾਂ ਹਿੰਦੂ ਤੇ ਸਿੱਖਾਂ ਦੀ ਅਫ਼ਗਾਨਿਸਤਾਨ ਵਿੱਚ ਆਬਾਦੀ ਇੱਕ ਲੱਖ ਦੇ ਕਰੀਬ ਸੀ।ਹਾਲਾਤ ਖਰਾਬ ਹੋਣ ਕਰਕੇ 1992 ਵਿੱਚ 15 ਹਜ਼ਾਰ ਹਿੰਦੂ ਤੇ ਸਿੱਖ ਪਰਿਵਾਰ ਭਾਰਤ ਆ ਗਏ ਤੇ ਪਿੱਛੇ 3 ਹਜ਼ਾਰ ਦੇ ਕਰੀਬ ਹਿੰਦੂ ਸਿੱਖ ਕਾਬਲ ਰਹਿ ਗਏ। 2012 ਵਿੱਚ ਹਾਲਾਤ ਬਹੁਤ ਖ਼ਰਾਬ ਹੋ ਗਏ।ਤਾਲੇਬਾਨ ਨੇਹਿੰਦੂ ਸਿੱਖਾਂ ‘ਤੇ ਸਰਕਾਰੀ ਨੌਕਰੀਆਂ ਕਰਨ ‘ਤੇ ਪਾਬੰਦੀ ਲਾ ਦਿੱਤੀ। ਉਨ੍ਹਾਂ ਨੂੰ ਆਪਣੀ ਵੱਖਰੀ ਪਛਾਣ ਦਰਸਾਉਣ ਲਈ ਹੱਥਾਂ ਵਿੱਚ ਪੀਲੇ ਬੈਂਡ ਬੰਨਣ ਤੇ ਕਾਰੋਬਾਰੀ ਸਥਾਨਾਂ ‘ਤੇ ਪੀਲੇ ਝੰਡੇ ਲਹਿਰਾਉਣ ਦੇ ਹੁਕਮ ਦਿੱਤੇ ਗਏ।ਇਸ ਉਨ੍ਹਾਂ ਉਨ੍ਹਾਂ ਦੀਆਂ ਜਾਇਦਾਦਾਂ ‘ਤੇ ਕਬਜ਼ੇ ਹੋ ਰਹੇ ਹਨ।ਉਨ੍ਹਾਂ ਨੂੰ ਸਸਕਾਰ ਕਰਨ ਵਿਚ ਵੀ ਪੁਲੀਸ ਦੀ ਮਦਦ ਲੈਣੀ ਪੈਂਦੀਹੈ।ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।ਕਾਬਲ ਵਿੱਚ 7 ਗੁਰਦੁਆਰੇ ਸਨ ਪਰ ਹੁਣ ਕੇਵਲ ਇੱਕ ਗੁਰਦੁਆਰਾ ਰਹਿ ਗਿਆ।ਇਸ ਸਮੇਂ 600 ਦੇ ਕਰੀਬ ਸਿੱਖ ਕਾਬਲ ਵਿੱਚ ਫਸੇ ਹੋਏ ਹਨ ਜਿਨ੍ਹਾਂ ਨੂੰ ਫੌਰੀ ਕੱਢਣ ਦੀਲੋੜਹੈ।