ਫਤਹਿਗੜ੍ਹ ਸਾਹਿਬ 20 ਮਈ : ਕਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਲੋਕ ਡਾਊਨ ਹੋਣ ਤੋਂ ਬਾਅਦ ਸੇਵਕ ਜੱਥਾ ਸ੍ਰੀ ਜੋਤੀ ਸਰੂਪ ਸਾਹਿਬ ਨੇ ਜ਼ਰੂਰਤਮੰਦ ਸੰਗਤਾਂ ਲਈ ਪਿਛਲੇ ਡੇਢ ਮਹੀਨੇ ਤੋ ਲੰਗਰ ਲਾਇਆ ਹੋਇਆ ਸੀ ਇਹ ਜਾਣਕਾਰੀ ਅੱਜ ਜਤਿੰਦਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨੂੰ ਦਿੱਤੀ।ਉਨ੍ਹਾਂ ਕਿਹਾ ਕਿ ਤਕਰੀਬਨ 1500 ਤੋਂ ਲੈ ਕੇ 2000 ਤੱਕ ਰੋਜ਼ਾਨਾ ਸੰਗਤਾਂ ਨੂੰ ਲੰਗਰ ਤਿਆਰ ਕਰਕੇ ਖ਼ਵਾਜਾ ਪੀਰ ਕਾਲੋਨੀ,ਬੰਦਾ ਬਹਾਦਰ ਨਗਰ,ਚਾਰ ਨੰਬਰ ਚੁੰਗੀ,ਬ੍ਰਾਹਮਣ ਮਾਜਰਾ,ਮਾਰਕਫੈੱਡ ਗੁਦਾਮਾ ਅੱਗੇ,ਮਾਧੋਪੁਰ ਰੇਲਵੇ ਫਾਟਕ ਉੱਪਰ ਛਕਾਇਆ ਜਾਂਦਾ ਸੀ ਕੁੱਝ ਦਿਨ ਪਹਿਲਾਂ ਲੰਗਰ ਦੀ ਸਮਾਪਤੀ ਬਾਬਾ ਗੁਰਪ੍ਰੀਤ ਸਿੰਘ ਨੇ ਸੁਖਮਨੀ ਸਾਹਿਬ ਜੀ ਦੇ ਜਾਪ ਕਰਨ ਉਪਰੰਤ ਅਰਦਾਸ ਕਰਕੇ ਕੀਤੀ ,ਇਸ ਮੌਕੇ ਵਿਸ਼ੇਸ਼ ਤੌਰ ਤੇ ਸ:ਬਲਜੀਤ ਸਿੰਘ ਭੁੱਟਾ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਫਤਿਹਗੜ੍ਹ ਸਾਹਿਬ, ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਰਵਿੰਦਰ ਸਿੰਘ ਖ਼ਾਲਸਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੱਥਾ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਕਰਮਜੀਤ ਸਿੰਘ ਮੀਤ ਮੈਨੇਜਰ ਸ੍ਰੀ ਫ਼ਤਿਹਗੜ੍ਹ ਸਾਹਿਬ ਪਹੁੰਚੇ ਅਤੇ ਉਨ੍ਹਾਂ ਸੇਵਕ ਜੱਥੇ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਬਲਜੀਤ ਸਿੰਘ ਭੁੱਟਾ ਸਾਬਕਾ ਚੇਅਰਮੈਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜ਼ਿਲ੍ਹਾ ਪ੍ਰਸ਼ਾਸਨ ਤੇ ਸਮੂਹ ਸੰਗਤਾਂ ਜਿਨ੍ਹਾਂ ਹੱਥੀ ਸੇਵਾ ਜਾਂ ਰਸਤਾਂ ਰਾਹੀਂ ਤਨ ਮਨ ਧਨ ਨਾਲ ਸੇਵਾ ਕੀਤੀ ਉਨ੍ਹਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ , ਉਨ੍ਹਾਂ ਕਿਹਾ ਕਿ ਸੇਵਕ ਜੱਥਾ ਸੰਗਤਾਂ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਹੈ ਇਸੇ ਤਰ੍ਹਾਂ ਆਪਣੀਆਂ ਸੇਵਾਵਾਂ ਆਉਣ ਵਾਲੇ ਸਮੇਂ ਵਿੱਚ ਜਾਰੀ ਰੱਖੇਗਾ , ਇਸ ਮੌਕੇ ਲਖਵਿੰਦਰ ਸਿੰਘ ਜਲਵੇੜੀ ਧੂਮੀ ,ਹਰਵਿੰਦਰ ਸਿੰਘ ਬੱਬਲ, ਸ਼ਰਨਜੀਤ ਕੌਰ, ਸੁਖਦੇਵ ਸਿੰਘ ਸੁੱਖੀ ਥਾਬਲਾਂ, ਦੀਪ ਮੈਡੀਕਲ ਸਟੋਰ ਚੁੰਨੀ ਕਲਾਂ, ਜਗਰੂਪ ਸਿੰਘ ਆਸਟਰੇਲੀਆ, ਲਾਲੀ ਕੈਨੇਡਾ, ਅੰਮ੍ਰਿਤਪਾਲ ਸਿੰਘ ਕੈਨੇਡਾ ,ਹੈਪੀ ਥਾਬਲਾਂ , ਪਲਵਿੰਦਰ ਸਿੰਘ ਚੀਮਾ, ਮੁਖ਼ਤਿਆਰ ਸਿੰਘ ਸਾਬਕਾ, ਸਰਪੰਚ ਗੁਰਮੁੱਖ ਸਿੰਘ, ਹਰਪ੍ਰੀਤ ਸਿੰਘ ਪਿੱਤਾ ਹਿੰਮਤਪੁਰੀਆ, ਮਨਜੀਤ ਸਿੰਘ ਮਾਨ ਖ਼ਾਨਪੁਰ, ਅਮਨਦੀਪ ਕੌਰ, ਰਾਜਵੰਤ ਕੌਰ, ਜਸਵੀਰ ਸਿੰਘ ਗੁਰਪ੍ਰੀਤ ਸਿੰਘ ਡੰਘੇੜੀਆਂ, ਸ਼ੇਰ ਸਿੰਘ ਬਰਾਸ, ਬਲਜੀਤ ਸਿੰਘ ਦਿਓਲ ਆਦਿ ਹਾਜ਼ਰ ਸਨ !