ਅੰਮ੍ਰਿਤਸਰ, 14 ਸਤੰਬਰ 2020 – ਅੰਮ੍ਰਿਤਸਰ, ਸਤੰਬਰ – ਸ਼੍ਰੋਮਣੀ ਕਮੇਟੀ ਦੇ ਦਫਤਰ ਸਾਹਮਣੇ ਸਤਿਕਾਰ ਕਮੇਟੀ ਸਣੇ ਹੋਰਨਾਂ ਸਿੱਖ ਜਬੰਦੀਆ ਦੁਆਰਾ 328 ਸਰੂਪਾਂ ਦਾ ਹਿਸਾਬ ਲੈਣ ਲਈ ਮੋਰਚਾ ਲਾਇਆ ਗਿਆ ਹੈ। ਇਸ ਮੋਰਚੇ ਦੀਆਂ ਮੁੱਖ ਮੰਗਾਂ ਹੇਠ ਲਿਖੀਆਂ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਕਰਾਉਣ ਲਈ ਮੋਰਚਾ:
(1) ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾ ਦੇ ਪੜਤਾਲ ਵਿਚ ਪਾਏ ਦੋਸ਼ੀਆਂ ‘ਤੇ ਮੁਕੱਦਮਾ ਦਰਜ ਹੋਵੇ
(2) ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਕਿੰਨੇ ਅਤੇ ਕਿਸ ਨੂੰ ਦਿਤੇ?
(3)ਗੁਰੂ ਗ੍ਰੰਥ ਸਹਿਬ ਜੀ ਦੇ ਪਾਵਨ ਸਰੂਪ ਛਾਪਣ ’ਤੇ ਸ਼੍ਰੋਮਣੀ ਕਮੇਟੀ ਅਤੇ ਦੇਸ਼ ਤੇ ਵਿਦੇਸ਼ ਦੀਆਂ ਪ੍ਰੈੱਸਾਂ ‘ਤੇ ਪੂਰਨ ਪਾਬੰਦੀ ਲੱਗੇ।
(4)ਪ੍ਰਾਈਵੇਟ ਪ੍ਰੈੱਸਾਂ ਚ ਛਪਦੇ ਗੁਟਕੇ ਪੋਥੀ ਸਹਿਬ ਅਤੇ ਹੋਰ ਧਾਰਮਿਕ ਸਾਹਿਤ ਛਾਪਣ ’ਤੇ ਪਾਬੰਦੀ ਲੱਗੇ।
(5) ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਕਰਨ ਵਾਲੀਆ ਸਾਰੀਆਂ ਸੰਸਥਾਵਾ ‘ਤੇ ਪਾਬੰਦੀ ਲੱਗੇ
(6)ਕੈਨੇਡਾ ਵਿਚ 450 ਪਾਵਨ ਸਰੂਪਾ ਦੀ ਨਰਾਦਰੀ ਕਰਨ ਵਾਲੇ ਦੋਸ਼ੀ ਸੰਗਤ ਸਾਹਮਣੇ ਲਿਆਉ
(7)ਸ੍ਰੋਮਣੀ ਕਮੇਟੀ ਦੇ ਮੁਲਾਜ਼ਮ ਦੋਸ਼ੀ 36 ਬੰਦੇ ਪਰ ਕਾਰਵਾਈ 16 ਬੰਦਿਆਂ ‘ਤੇ ਕਿਉਂ?
(8) 1000 ਪੰਨੇ ਵਾਲੀ ਰਿਪੋਰਟ ਜਨਤਕ ਕਰੋ
(9) ਪਿੰਡਾਂ ਸ਼ਹਿਰਾਂ ਚ ਗੁਰਦੁਆਰਿਆਂ, ਘਰਾਂ ਚ ਵੱਡੀ ਗਿਣਤੀ ਚ ਪਏ ਪਾਵਨ ਸਰੂਪ, ਗੁਟਕੇ ਸਹਿਬ ਇਕੱਠੇ ਕੀਤੇ ਜਾਣ ਤਾਂ ਜੋ ਬੇਅਦਬੀ ਦੀਆਂ ਘਟਨਾਵਾਂ ਤੋਂ ਬੱਚਿਆ ਜਾ ਸਕੇ।