ਹੁਸ਼ਿਆਰਪੁਰ, 7 ਸਤੰਬਰ, 2020 : ਚੀਫ ਜੁਡੀਸ਼ੀਅਲ ਮੈਜਿਸਟਰੇਟ ਹੁਸ਼ਿਆਰਪੁਰ ਅਮਿਤ ਮੱਲ•ਣ ਤੇ 10 ਹੋਰ ਸਟਾਫ ਮੈਂਬਰਾਂ ਨੂੰ ਘਰ ਵਿਚ ਇਕਾਂਤਵਾਸ ਕੀਤਾ ਗਿਆ ਹੈ ਕਿਉਂਕਿ ਉਹਨਾਂ ਦੀ ਅਦਾਲਤ ਦਾ ਇਕ ਸਟਾਫ ਮੈਂਬਰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ।
ਜ਼ਿਲਾ ਅਤੇ ਸੈਸ਼ਨਜ਼ ਜੱਜ ਹੁਸ਼ਿਆਰਪੁਰ ਦੇ ਹੁਕਮਾਂ ਮੁਤਾਬਕ ਸੰਜੀਵ ਕੁਮਾਰ ਕੁਮਾਰ ਜੋ ਸੀ ਜੇ ਐਮ ਅਦਾਲਤ ਵਿਚ ਰੀਡਰ ਹੈ ਦਾ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ ਤੇ ਉਸਨੂੰ 14 ਦਿਨਾਂ ਲਈ ਘਰ ਵਿਚ ਇਕਾਂਤਵਾਸ ਹੋਣ ਵਾਸਤੇ ਕਿਹਾ ਗਿਆ ਹੈ।
ਹੁਕਮ ਵਿਚ ਇਹ ਵੀ ਕਿਹਾ ਗਿਆ ਕਿ ਸੀ ਜੇ ਐਮ ਅਤੇ 10 ਹੋਰ ਸਟਾਫ ਮੈਂਬਰ ਜਿਹਨਾਂ ਵਿਚ ਅਵਤਾਰ ਸਿੰਘ ਜੱਜਮੈਂਟ ਰਾਈਟਰ, ਨਿਕਿਤਾ ਏਰੀ ਸਟੈਨੋਗ੍ਰਾਫਰ, ਅਮਨਦੀਪ ਸਿੰਘ ਸਿਵਲ ਅਹਿਲਮਦ, ਰਮਨਦੀਪ ਸਿੰਘ ਕ੍ਰੀਮੀਨਲ ਅਹਿਲਮਦ, ਸਿਮਰਨਜੀਤ ਸਿੰਘ ਕਲਰਕ, ਪਲਵਿੰਦਰ ਸਿੰਘ ਸਟੇਟਮੈਂਟ ਕਲਰਕ, ਗੌਰਵ, ਮਨੀਸ਼ ਤੇ ਬਬਲੂ ਤਿੰਨੋਂ ਚਪੜਾਸੀ ਤੇ ਬਲਬੀਰ ਸਿੰਘ ਨਾਇਬ ਕੋਰਟ ਨੂੰ 14 ਦਿਨਾਂ ਵਾਸਤੇ ਘਰ ਵਿਚ ਇਕਾਂਤਵਾਸ ਵਿਚ ਰਹਿਣ ਵਾਸਤੇ ਕਿਹਾ ਗਿਆ ਹੈ।