ਨਵੀਂ ਦਿੱਲੀ, 5 ਸਤੰਬਰ 2020 – ਭਾਰਤ ‘ਚ ਕੋਰੋਨਾ ਦਾ ਕਹਿਰ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ ਅਤੇ ਜਿਸ ਕਾਰਨ ਭਾਰਤ ‘ਚ ਇੱਕ ਦਿਨ ‘ਚ ਕੋਰੋਨਾ ਦੇ ਸਭ ਤੋਂ ਵੱਧ 86,434 ਨਵੇਂ ਕੇਸ ਸਾਹਮਣੇ ਆਏ ਹਨ ਅਤੇ 1089 ਲੋਕਾਂ ਦੀ ਮੌਤ ਹੋਈ ਹੈ। ਇਸੇ ਦੇ ਨਾਲ ਦੇਸ਼ ‘ਚ ਹੁਣ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 40 ਲੱਖ ਦੇ ਪਾਰ ਹੋ ਗਈ ਹੈ।
ਤਾਜ਼ਾ ਅੰਕੜਿਆਂ ਮੁਤਾਬਿਕ ਦੇਸ਼ ਅੰਦਰ ਕੁੱਲ੍ਹ 40,23,179 ਕੇਸ ਹੋ ਗਏ ਹਨ। ਇਸ ਸਮੇਂ 8,46,395 ਐਕਟਿਵ ਕੇਸ ਹਨ। ਜਿਸ ਵਿੱਚੋਂ 31,07,223 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਅਤੇ 69,561 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।