ਸ਼੍ਰੀਨਗਰ, 1 ਸਤੰਬਰ -ਜੰਮੂ-ਕਸ਼ਮੀਰ ਦੇ ਸਭ ਤੋਂ ਵੱਧ ਅੱਤਵਾਦ ਪ੍ਰਭਾਵਿਤ ਇਲਾਕੇ ਸ਼੍ਰੀਨਗਰ ਸੈਕਟਰ ਵਿੱਚ ਪਹਿਲੀ ਵਾਰ ਇਕ ਆਈ. ਪੀ. ਐਸ. ਮਹਿਲਾ ਨੂੰ ਸੀ. ਆਰ. ਪੀ. ਐਫ. ਦਾ ਇੰਸਪੈਕਟਰ ਜਨਰਲ (ਆਈ.ਜੀ.) ਨਿਯੁਕਤ ਕੀਤਾ ਗਿਆ ਹੈ| 1996 ਬੈਚ ਦੇ ਤੇਲੰਗਾਨਾ ਕੈਡਰ ਦੀ ਆਈ. ਪੀ. ਐਸ. ਅਧਿਕਾਰੀ ਚਾਰੂ ਸਿਨਹਾ ਸੀ. ਆਰ. ਪੀ. ਐਫ. ਦੇ ਇੰਸਪੈਕਟਰ ਜਨਰਲ (ਆਈ.ਜੀ.) ਦੇ ਰੂਪ ਵਿੱਚ ਸ਼੍ਰੀਨਗਰ ਸੈਕਟਰ ਦੀ ਕਮਾਨ ਸੰਭਾਲੇਗੀ| ਇਸ ਤੋਂ ਪਹਿਲਾਂ ਵੀ ਉਹ ਬਿਹਾਰ ਸੈਕਟਰ ਕੀਤੇ ਗਏ ਇਕ ਤਾਜ਼ਾ ਆਦੇਸ਼ ਵਿੱਚ ਉਨ੍ਹਾਂ ਨੂੰ ਸ਼੍ਰੀਨਗਰ ਸੈਕਟਰ ਦੇ ਆਈ. ਜੀ. ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ| ਮੌਜੂਦਾ ਸਮੇਂ ਸੀ. ਆਰ. ਪੀ. ਐਫ. ਇੰਸਪੈਕਟਰ ਜਨਰਲ ਏ. ਪੀ. ਮਾਹੇਸ਼ਵਰੀ ਨੇ ਵੀ 2005 ਵਿੱਚ ਆਈ. ਜੀ. ਦੇ ਰੂਪ ਵਿੱਚ ਸ਼੍ਰੀਨਗਰ ਸੈਕਟਰ ਦੀ ਅਗਵਾਈ ਕੀਤੀ ਹੈ|
2005 ਵਿੱਚ ਸ਼ੁਰੂ ਹੋਏ ਇਸ ਸੈਕਟਰ ਵਿੱਚ ਕਦੇ ਵੀ ਆਈ.ਜੀ. ਪੱਧਰ ਦੀ ਮਹਿਲਾ ਅਧਿਕਾਰੀ ਨਹੀਂ ਰਹੀ| ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਚਾਰੂ ਸਿਨਹਾ ਇਹ ਅਹੁਦਾ ਸੰਭਾਲੇਗੀ| ਇਸ ਸੈਕਟਰ ਦਾ ਕੰਮ ਅੱਤਵਾਦ ਵਿਰੋਧੀ ਮੁਹਿੰਮਾਂ ਨੂੰ ਫੌਜ ਅਤੇ ਜੰਮੂ-ਕਸ਼ਮੀਰ ਪੁਲਸ ਦੀ ਮਦਦ ਨਾਲ ਅੰਜਾਮ ਦੇਣਾ ਹੈ| ਸੀ. ਆਰ. ਪੀ. ਐਫ. ਦੇ ਸ਼੍ਰੀਨਗਰ ਸੈਕਟਰ ਵਿੱਚ ਜੰਮੂ-ਕਸ਼ਮੀਰ ਦੇ 3 ਜ਼ਿਲ੍ਹੇ ਬੜਗਾਮ, ਗਾਂਦਰਬਲ ਅਤੇ ਸ਼੍ਰੀਨਗਰ ਅਤੇ ਲੱਦਾਖ ਆਉਂਦਾ ਹੈ| ਇਸ ਸੈਕਟਰ ਵਿੱਚ 2 ਰੇਂਜ, 22 ਕਾਰਜਕਾਰੀ ਯੂਨਿਟ ਅਤੇ ਤਿੰਨ ਮਹਿਲਾ ਕੰਪਨੀਆਂ ਆਉਂਦੀਆਂ ਹਨ| ਇਨ੍ਹਾਂ ਇਲਾਕਿਆਂ ਵਿੱਚ ਹੋਣ ਵਾਲੇ ਸਾਰੇ ਆਪਰੇਸ਼ਨ ਚਾਰੂ ਸਿਨਹਾ ਦੇਖੇਗੀ|