ਨਵੀਂ ਦਿੱਲੀ, 27 ਅਗਸਤ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਟੀਕੇ ਲਈ ਉੱਚਿਤ ਅਤੇ ਸਮੁੱਚੀ ਰਾਜਨੀਤੀ ਦੇ ਕੋਈ ਸੰਕੇਤ ਨਾ ਮਿਲਣ ਅਤੇ ਸਰਕਾਰ ਵਲੋਂ ਕੋਈ ਤਿਆਰੀ ਨਹੀਂ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕ ਅਜਿਹਾ ਹੋਣਾ ਖਤਰਨਾਕ ਹੈ| ਉਨ੍ਹਾਂ ਨੇ ਟਵੀਟ ਕੀਤਾ,”ਕੋਵਿਡ ਦੇ ਟੀਕੇ ਤੱਕ ਪਹੁੰਚ ਦੀ ਇਕ ਉੱਚਿਤ ਅਤੇ ਸਮੁੱਚੀ ਰਾਜਨੀਤੀ ਹੁਣ ਤੱਕ ਬਣ ਜਾਣੀ ਚਾਹੀਦੀ ਸੀ ਪਰ ਹੁਣ ਤੱਕ ਇਸ ਦੇ ਕੋਈ ਸੰਕੇਤ ਨਹੀਂ ਮਿਲੇ ਹਨ| ਭਾਰਤ ਸਰਕਾਰ ਦੀ ਕੋਈ ਤਿਆਰੀ ਨਾ ਹੋਣਾ ਖਤਰਨਾਕ ਹੈ|” ਕੁਝ ਦਿਨ ਪਹਿਲਾਂ ਕਾਂਗਰਸ ਨੇਤਾ ਨੇ ਕਿਹਾ ਸੀ ਕਿ ਸਰਕਾਰ ਨੂੰ ਕੋਰੋਨਾ ਵਾਇਰਸ ਦੇ ਟੀਕੇ ਦੀ ਵਰਤੋਂ, ਇਸ ਦੀ ਵੰਡ ਦੀ ਵਿਵਸਥਾ ਤੇ ਹੁਣ ਤੋਂ ਕੰਮ ਕਰਨਾ ਚਾਹੀਦਾ ਹੈ| ਜਿਕਰਯੋਗ ਹੈ ਕਿ ਦੇਸ਼ ਵਿੱਚ ਇਕ ਦਿਨ ਵਿੱਚ ਕੋਵਿਡ-19 ਦੇ ਰਿਕਾਰਡ 75,760 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮਰੀਜ਼ਾਂ ਦੀ ਕੁੱਲ ਗਿਣਤੀ 33,10,234 ਹੋ ਗਈ ਹੈ| ਮ੍ਰਿਤਕਾਂ ਦੀ ਗਿਣਤੀ ਵੱਧ ਕੇ 60,472 ਹੋ ਗਈ ਹੈ|