ਸ੍ਰੀਨਗਰ (ਜੰਮੂ ਕਸ਼ਮੀਰ), 22 ਅਗਸਤ 2020- ਜੰਮੂ ਕਸ਼ਮੀਰ ਵਿੱਚ ਵਿਕਾਸ ਕਾਰਜਾਂ ਨੇ ਤੇਜ਼ੀ ਫੜੀ ਹੈ। ਬੁਨਿਆਦੀ ਵਿਕਾਸ ਦੇ ਨਾਲ-ਨਾਲ ਖੇਤੀ ਸੈਕਟਰ ‘ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਟਮਾਟਰ ਦਾ ਉਤਪਾਦਨ ਹਾਈਬ੍ਰਿਡ ਬੀਜ ਕਿਸਮਾਂ ਦੀ ਸਹਾਇਤਾ ਨਾਲ ਵਧਾਇਆ ਜਾਵੇਗਾ। ਇਹ ਬੀਜ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ ਐਗਰੀਕਲਚਰ ਸਾਇੰਸ ਐਂਡ ਟੈਕਨੋਲੋਜੀ (ਐਸ.ਕੇ.ਯੂ.ਏ.ਐੱਸ.ਟੀ.) ਦੇ ਵਿਗਿਆਨੀਆਂ ਦੁਆਰਾ ਵਿਕਸਿਤ ਕੀਤੇ ਗਏ ਹਨ।
ਇਹ ਟਮਾਟਰਾਂ ਦੇ ਪੌਦੇ ਸਥਾਨਕ ਕਿਸਮਾਂ ਤੋਂ ਵੀ ਵੱਖਰੇ ਹਨ, ਜਿਸ ਕਾਰਨ ਇਸ ਫਸਲ ਦੀ ਨਸਲ ਵੱਡੀ ਮਾਤਰਾ ‘ਚ ਤੇਜ਼ੀ ਨਾਲ ਪੈਦਾਵਾਰ ਕਰਦੀ ਹੈ। ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਖੋਜਕਰਤਾ ਇਸ ਪ੍ਰੋਜੈਕਟ ਦੀ ਦੇਖਭਾਲ ਕਰ ਰਹੇ ਹਨ। ਵਿਗਿਆਨੀ ਆਸਵੰਦ ਹਨ ਕਿ ਭਵਿੱਖ ਵਿੱਚ ਇਹ ਹਾਈਬ੍ਰਿਡ ਕਿਸਮਾਂ ਟਮਾਟਰ ਦੀ ਫਸਲ ਵਿੱਚ ਕ੍ਰਾਂਤੀ ਲਿਆਉਣਗੀਆਂ ਅਤੇ ਉਤਪਾਦਕਾਂ ਨੂੰ ਭਾਰੀ ਲਾਭ ਪ੍ਰਾਪਤ ਹੋਏਗਾ।