ਚੰਡੀਗੜ੍ਹ, 21 ਅਗਸਤ 2020 – ਅਸਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਦੇ ਰੇਤ ਮਾਫ਼ੀਆ ਅਤੇ ਕੇਬਲ ਮਾਫ਼ੀਆ ਦੇ ਬਿਆਨ ‘ਤੇ ਜਵਾਬ ਦਿੰਦਿਆਂ ਆਖਿਆ ਰੇਤ ਮਾਫ਼ੀਆ ਵਿੱਚ ਬਰਿੰਦਰ ਢਿੱਲੋਂ ਦੇ ਨਾਮ ਦਾ ਜ਼ਿਕਰ ਵੀ ਆ ਰਿਹਾ ਹੈ ਜਿਸ ਤਰ੍ਹਾਂ ਬਰਿੰਦਰ ਬਿਆਨਬਾਜ਼ੀ ਕਰ ਰਿਹਾ ਹੈ।
ਅੱਗੇ ਬਡਹੇੜੀ ਨੇ ਕਿਹਾ ਕਿ ਢਿੱਲੋਂ ਤੋਂ ਇਲਾਵਾ 4 ਮੰਤਰੀਆਂ ਅਤੇ 37 ਵਿਧਾਇਕਾਂ ਜਿਨ੍ਹਾਂ ਵਿੱਚ ਕਾਂਗਰਸ, ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੋਂ ਇਲਾਵਾ ਬਾਦਲ ਦਲ ਦੇ ਸ਼੍ਰੋਮਣੀ ਗੁਰਦਾਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਪੁਲਿਸ ਅਫਸਰਾਂ ਅਤੇ ਸਾਬਕਾ ਜੱਜ ਦਾ ਨਾਮ ਵੀ ਆ ਰਿਹਾ ਹੈ।
ਬਡਹੇੜੀ ਨੇ ਅੱਗੇ ਕਿਹਾ ਕਿ 1985 ਤੋਂ ਲੈ ਕੇ ਹੁਣ ਤੱਕ ਇਸ ਵਪਾਰ ਨੂੰ ਮਾਫ਼ੀਆ ਵਿੱਚ ਬਣਾਉਣ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਸ਼ਾਮਲ ਹਨ ਜਦੋਂ ਮਰਹੂਮ ਬਲਵੰਤ ਸਿੰਘ ਜੋ ਬਰਨਾਲਾ ਸਰਕਾਰ ਵਿੱਚ ਖ਼ਜ਼ਾਨਾ ਮੰਤਰੀ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਾਰੇ ਜਾਣਕਾਰੀ ਇਸ ਕਰਕੇ ਹੈ ਕਿਉਂਕਿ ਉਹ ਖ਼ੁਦ ਮਾਈਨਿੰਗ ਦੀ ਠੇਕੇਦਾਰੀ ਕਰ ਚੁੱਕੇ ਹਨ ਅਤੇ ਉਨ੍ਹਾਂ ਨੇ ਇਹ ਕੰਮ ਛੱਡਿਆਂ ਹੀ ਤਾਂ ਸੀ ਕਿ ਇਸ ਕੰਮ ‘ਚ ਗਲਤ ਕਾਰੋਬਾਰੀ ਦਾਖਲ ਹੋ ਚੁੱਕੇ ਸਨ।
ਰੇਤ ਮਾਫੀਆ ਤੋਂ ਬਾਅਦ ਕੇਬਲ ਮਾਫੀਆ ਬਾਰੇ ਬਡਹੇੜੀ ਨੇ ਕਿਹਾ ਕਿ ਕੇਬਲ ਮਾਫ਼ੀਆ ਵਿੱਚ ਬਾਦਲਾਂ ਦਾ ਨਾਮ ਨੰਬਰ ਇੱਕ ‘ਤੇ ਆ ਰਿਹਾ ਹੈ। ਬਡਹੇੜੀ ਜੋ ਕੈਪਟਨ ਅਮਰਿੰਦਰ ਸਿੰਘ ਦੇ 1984 ਤੋਂ ਹੁਣ ਤੱਕ ਸਮਰਥਕ ਰਹੇ ਹਨ। ਬਡਹੇੜੀ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਓਪਰੇਸ਼ਨ ਨੀਲਾ ਤਾਰਾ ਦੇ ਵਿਰੋਧ ਕਾਰਨ ਕਾਂਗਰਸ ਅਤੇ ਲੋਕ ਸਭਾ ਦੀ ਮੈਂਬਰੀ ਛੱਡ ਦਿੱਤੀ ਸੀ ਅਤੇ ਹੁਣ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦੀ ਜਾਂਚ ਕਰਾਉਣ ਤਾਂ ਜੋ ਜਨਤਾ ਦੀ ਹੋ ਰਹੀ ਰੇਤ ਮਾਫ਼ੀਆ ਅਤੇ ਕੇਬਲ ਮਾਫ਼ੀਆ ਦੀ ਲੁੱਟ ਨੂੰ ਨੰਗਾ ਕੀਤਾ ਜਾ ਸਕੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਸਕਣ ਅਤੇ ਜਨਤਾ ਨਾਲ ਇਨਸਾਫ ਹੋ ਸਕੇ।