ਮੁਹਾਲੀ, 7 ਅਗਸਤ, 2020 : ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਅਤੇ ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਨਾਂ ਮੁੜ ਬਦਲੇ ਜਾਣ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਪੱਤਰ ਵਿਚ ਬਡਹੇੜੀ ਨੇ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਨਾਂ ਮੁੜ ਮੁਹਾਲੀ ਅੇਤ ਸ਼ਹੀਦ ਭਗਤ ਸਿੰਘ ਨਗਰ ਦਾ ਨਾਂ ਮੁੜ ਨਵਾਂਸ਼ਹਿਰ ਰੱਖਿਆ ਜਾਣਾ ਚਾਹੀਦਾ ਹੈ। ਆਪਣੇ ਪੱਤਰ ਵਿਚ ਉਹਨਾਂ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜੋ ਲੱਗਭੱਗ ਪੰਜਾਹ ਸਾਲ ਪਹਿਲਾਂ ਰੋਪੜ ਜ਼ਿਲ੍ਹੇ ਦੇ ਪਿੰਡਾਂ ਮੋਹਾਲ਼ੀ,ਮਦਨਪੁਰ,ਮਟੌਰ,ਸਾਹੀਮਾਜਰਾ,ਕੁੰਭੜਾ,ਸੋਹਾਣਾ,
ਲੰਬਿਆਂ,ਕੰਬਾਲ਼ਾ ਅਤੇ ਕੰਬਾਲ਼ੀ ਦੀ ਜ਼ਮੀਨ ਗ੍ਰਹਿਣ ਕਰਕੇ ਵਸਾਇਆ ਗਿਆ ਸੀ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਨੇ ਇਸ ਸ਼ਹਿਰ ਦਾ ਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਂ ਤੇ ਰੱਖਿਆ ਸੀ ਜਿੱਥੋਂ ਇਸ ਨਗਰ ਦੀ ਸ਼ੁਰੂਆਤ ਚੰਡੀਗੜ੍ਹ ਲੁਧਿਆਣਾ ਮੁੱਖ ਮਾਰਗ ‘ਤੇ ਸਥਿਤ ਪਿੰਡ ਮੋਹਾਲ਼ੀ ਤੋਂ ਕੀਤੀ ਗਈ ਜਿੱਥੇ ਪਿੰਡ ਦਾ ਬੱਸ ਅੱਡਾ ਸਥਿਤ ਸੀ ਬਾਕੀ ਪਿੰਡ ਮੁੱਖ ਮਾਰਗ ਤੋਂ ਦੂਰੀ ‘ਤੇ ਸਨ ਇਹ ਹੀ ਕਾਰਨ ਸੀ ਸ਼ਹਿਰ ਦਾ ਨਾਂ ਮੋਹਾਲ਼ੀ ਹੀ ਪ੍ਰਚੱਲਤ ਹੋ ਗਿਆ ਜੋ ਇਸ ਸ਼ਹਿਰ ਦਾ ਨਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਿਰਫ ਕਾਗ਼ਜ਼ਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਅਤੇ ਐੱਸ.ਏ.ਐੱਸ.ਨਗਰ (ਮੋਹਾਲ਼ੀ) ਲਿਖਿਆ ਜਾਣ ਲੱਗਾ ।ਇਸ ਤਰ੍ਹਾਂ ਹੀ ਨਵਾਂ ਸ਼ਹਿਰ ਦਾ ਨਾਂ ਬਾਦਲ ਸਰਕਾਰ ਨੇ ਸ਼ਹੀਦ ਭਗਤ ਸਿੰਘ ਨਗਰ ਰੱਖ ਦਿੱਤਾ ਪਰ ਦਸ ਸਾਲ ਬੀਤ ਜਾਣ ਤੋਂ ਬਾਅਦ ਵੀ ਪ੍ਰਚੱਲਤ ਨਹੀਂ ਹੋ ਸਕਿਆ ਅੱਜ ਐੱਸ.ਬੀ.ਐੱਸ. ਨਗਰ(ਨਵਾਂ ਸ਼ਹਿਰ) ਜਾ ਰਿਹਾ ਹੈ ਪਰ ਨਵਾਂ ਸ਼ਹਿਰ ਹੀ ਬੋਲਿਆ ਜਾਂਦਾ ਹੈ । ਉਦਾਹਰਣ ਦੇ ਤੌਰ ‘ਤੇ ਜਦੋਂ ਕਿਸੇ ਵਿਅਕਤੀ ਨੂੰ ਸਾਵਣ ਸਿੰਘ ਦੀ ਥਾਂ ਸੌਣ ਸਿੰਘ ਕਹਿ ਕੇ ਬੁਲਾਇਆ ਜਾਵੇ ਤਾਂ ਉਹ ਬੁਰਾ ਮਨਾਉਂਦਾ ਹੈ ਅਤੇ ਜਵਾਬ ਦਿੰਦਾ ਹੈ ਕਿ ਮੇਰਾ ਨਾਂ ਸੌਣ ਸਿੰਘ ਨਹੀਂ ਸਾਵਣ ਸਿੰਘ ।
ਮੈਂ ਅਤੇ ਮੇਰੇ ਵਰਗੇ ਹੋਰ ਹਜ਼ਾਰਾਂ ਸਿੱਖ ਅਤੇ ਪੰਜਾਬੀ ਇਹ ਮਹਿਸੂਸ ਕਰਦੇ ਹਨ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਨਾਂ ਮੋਹਾਲ਼ੀ ਕਹਿ ਕੇ ਹੀ ਬੋਲਿਆ ਜਾਂਦਾ ਹੈ ਇਸ ਤਰ੍ਹਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਨਾਂ ਦਾ ਨਿਰਾਦਰ ਹੋ ਰਿਹਾ ਹੈ ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਨਗਰ ਨੂੰ ਨਵਾਂ ਸ਼ਹਿਰ ਹੀ ਬੋਲਿਆ ਜਾਂਦਾ ਹੈ ਜਿਸ ਸ਼ਹੀਦ ਭਗਤ ਸਿੰਘ ਦਾ ਨਿਰਾਦਰ ਹੋ ਰਿਹਾ ਹੈ । ਉਪਰੋਕਤ ਵਿਸਥਾਰ ਪੂਰਵਕ ਜਾਣਕਾਰੀ ਦੇਣ ਨਾਲ਼ ਇਸ ਵਿਸ਼ੇ ‘ਤੇ ਧਿਆਨ ਦਿੱਤਾ ਜਾਵੇ ਵਿਚਾਰਿਆ ਜਾਵੇ ਦੋਨਾਂ ਸ਼ਹਿਰਾਂ ਦੇ ਨਾਮ ਬਦਲਣ ਦਾ ਫੈਸਲਾ ਤੁਰੰਤ ਕੀਤਾ ਜਾਵੇ ਅਤੇ ਲੋੜੀਂਦੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ ਜੀ ।