ਫਾਜ਼ਿਲਕਾ , 28 ਜੁਲਾਈ ; ਜ਼ਿਲ੍ਹਾ ਫ਼ਾਜ਼ਿਲਕਾ ਅੰਦਰ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ।
ਜਿਲ੍ਹੇ ਅੰਦਰ 23 ਨਵੇਂ ਪਾਜ਼ੀਟਿਵ ਮਾਮਲਿਆਂ ਵਿੱਚ 7 ਸਾਲ ਉੱਮਰ ਦੀ ਬੱਚੀ , 3 ਸਾਲ ਦੇ ਨੰਨ੍ਹੇ ਬੱਚੇ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ਟਿਵ ਆਉਣ ਦੇ ਨਾਲ ਹੀ ਬੀ ਐੱਸ ਐੱਫ ਦੇ ਹੋਰ ਜਵਾਨਾਂ ਦੀ ਰਿਪੋਰਟ ਵੀ ਕੋਵਿਡ – 19 ਪਾਜ਼ੀਟਿਵ ਪਾਈ ਜਾਣਾ ਚਿੰਤਾ ਦਾ ਵਿਸ਼ਾ ਹੈ ।
ਪਾਜ਼ੀਟਿਵ ਕੇਸਾਂ ਵਿੱਚ ਬੀ ਐਸ ਐਫ ਅਬੋਹਰ ਨਾਲ ਸਬੰਧਤ 2 ਜਵਾਨ ,
ਗੋਬਿੰਦ ਨਗਰੀ ਅਬੋਹਰ ਨਾਲ ਸਬੰਧਤ ਸਿੱਖ ਵਿਅਕਤੀ ਖੂਈਆਂ ਸਰਵਰ ਨਾਲ ਸਬੰਧਤ ਇੱਕ ਵਿਅਕਤੀ ,
ਦਿਆਲ ਸਿੰਘ ਵਾਲਾ ਨਾਲ ਸਬੰਧਿਤ 40 ਸਾਲਾ ਔਰਤ ,
ਚੂਹੜੀ ਵਾਲਾ ਚਿਸਤੀ ਨਾਲ ਸਬੰਧਤ ਸਾਲਾ ਔਰਤ ਅਤੇ ਚੂਹੜੀ ਵਾਲਾ ਚਿਸ਼ਤੀ ਨਾਲ ਹੀ ਸੰਬੰਧਿਤ 22 ਸਾਲਾ ਔਰਤ ਅਤੇ 29 ਸਾਲਾ ਔਰਤ ਸ਼ਾਮਿਲ ਹਨ ।
ਸਿਵਲ ਸਰਜਨ ਫਾਜ਼ਿਲਕਾ ਡਾਕਟਰ ਚੰਦਰ ਮੋਹਨ ਕਟਾਰੀਆ ਅਨੁਸਾਰ ਇਹਨਾਂ ਸਾਰੇ ਹੀ ਮਰੀਜਾਂ ਦਾ ਵੱਖ – ਵੱਖ ਆਈਸੋਲੇਸ਼ਨ ਕੇਂਦਰਾਂ ਵਿੱਚ ਭੇਜਕੇ ਇਲਾਜ ਸੁਰੂ ਕਰ ਦਿੱਤਾ ਗਿਆ ਹੈ ।