ਔਕਲੈਂਡ, 26 ਜੁਲਾਈ 2020 – ਅੱਜ ਸਾਰਾ ਸੰਸਾਰ ਕਰੋਨਾ ਵਰਗੀ ਭਿਆਨਕ ਬਿਮਾਰੀ ਦੀ ਮਾਰ ਹੇਠ ਆਇਆ ਹੋਇਆ ਹੈ। ਕਰੋਨਾ ਵਾਇਰਸ ਨਾਲ ਜੋ ਲੜਾਈ ਸਿਹਤ ਨਾਲ ਸਬੰਧਿਤ ਅਮਲੇ ਅਤੇ ਇੰਸ਼ੈਂਸੀਅਲ ਵਰਕਰਾਂ ਨੇ ਨਿਭਾਈ ਹੈ ਉਸਦੀ ਦਾਦ ਜਿੱਥੇ ਸਰਕਾਰਾਂ ਦੇ ਰਹੀਆਂ ਹਨ ਉਥੇ ਸਮਾਜ ਸੇਵੀ ਸੰਸਥਾਵਾਂ ਵੀ ਆਪਣਾ ਯੋਗਦਾਨ ਪਾ ਰਹੀਆਂ ਹਨ। ਅੱਜ ਨਿਊਜ਼ੀਲੈਂਡ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ‘ਸਰਬੱਤ ਦਾ ਭਲਾ’ ਸਮਾਗਮ ਕਰਵਾਇਆ ਗਿਆ। ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦੀਵਾਨ ਸਜੇ ਜਿਸ ਦੇ ਵਿਚ ਹਜੂਰੀ ਰਾਗੀ ਭਾਈ ਕੁਲਦੀਪ ਸਿੰਘ ਰਸੀਲਾ ਦੇ ਜੱਥੇ ਨੇ ਸ਼ਬਦ ਕੀਰਤਨ ਕੀਤਾ ਅਤੇ ਗੁਰ ਵਿਚਾਰਾਂ ਕੀਤੀਆਂ। ਸਟੇਜ ਸਕੱਤਰ ਸ. ਨਰਿੰਦਰ ਸਿੰਘ ਸਹੋਤਾ ਨੇ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਨਿਰਮਲਜੀਤ ਸਿੰਘ ਭੱਟੀ ਨੇ ਸੰਖੇਪ ਸੰਬੋਧਨ ਦੇ ਵਿਚ ਕੋਵਿਡ-19 ਦੌਰਾਨ ਸੇਵਾਵਾਂ ਦੇਣ ਵਾਲੇ ਸਾਰੇ ਸਿਹਤ ਕਾਮਿਆਂ, ਡਾਕਟਰਜ਼ ਅਤੇ ਹੋਰ ਮੁਢਲੀਆਂ ਸੇਵਾਵਾਂ ਦੇਣ ਵਾਲਿਆਂ ਦੀ ਪ੍ਰਸੰਸ਼ਾ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨ ‘ਤੇ ਖੁਸ਼ੀ ਜ਼ਾਹਿਰ ਕੀਤੀ। ਲੇਬਰ ਪਾਰਟੀ ਤੋਂ ਸ੍ਰੀ ਰਾਜ ਪ੍ਰਦੀਪ ਸਿੰਘ, ਸ. ਖੜਗ ਸਿੰਘ, ਪਾਪਾਕੁਰਾ ਤੋਂ ਮੈਂਬਰ ਪਾਰਲੀਮੈਂਟ ਸ੍ਰੀਮਤੀ ਏਨਾਹੀਲਾ ਕੇ, ਨਾਇਸੀ ਚੇਨ ਬੋਟਨੀ ਉਮੀਦਵਾਰ, ਅਰੀਨਾ ਵਿਲੀਅਮ ਮੈਨੁਰੇਵਾ ਉਮਦੀਵਾਰ, ਡਾ. ਨੇਰੂ ਲੀਵਾਸਾ ਟਾਕਾਨੀਨੀ ਉਮੀਦਵਾਰ, ਲੋਟੂ ਫੁੱਲੀ ਲਿਸਟ ਉਮੀਦਵਾਰ, ਸ. ਹਰਜੀਤ ਸਿੰਘ ਲੇਬਰ ਮੈਂਬਰ, ਐਨੀ ਸਿੰਘ ਲੇਬਰ ਇਲੈਕਸ਼ਨ ਚੇਅਰਪਰਸਨ, ਬਲਜੀਤ ਕੌਰ ਪੋਰਟ ਵਾਇਕਾਟੋ, ਜਦ ਕਿ ਨੈਸ਼ਨਲ ਪਾਰਟੀ ਤੋਂ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ, ਸਾਂਸਦ ਡਾ. ਪਰਮਜੀਤ ਕੌਰ ਪਰਮਾਰ, ਸਾਂਸਦ ਐਂਡਰੀਊ ਬੈਲੀ ਅਤੇ ਸਾਬਕਾ ਐਮ. ਪੀ. ਫੀਜ਼ੀ ਸ. ਹਰਨਾਮ ਸਿੰਘ ਗੋਲੀਅਨ ਪਹੁੰਚੇ ਹੋਏ ਸਨ। ਨੇਤਾਵਾਂ ਨੇ ਜਿੱਥੇ ਮੈਨੇਜਮੈਂਟ ਨੂੰ ਇਸ ਸਮਾਗਮ ਦੀ ਵਧਾਈ ਦਿੱਤੀ ਉਥੇ ਸਿਹਤ ਵਰਕਰਾਂ ਦੇ ਕੀਤੇ ਜਾ ਰਹੇ ਸਨਮਾਨ ਦੀ ਵੀ ਪ੍ਰਸੰਸ਼ਾ ਕੀਤੀ। ਨਿਊਜ਼ੀਲੈਂਡ ਪੁਲਿਸ ਤੋਂ ਸ. ਗੁਰਪ੍ਰੀਤ ਸਿੰਘ ਅਰੋੜਾ, ਸਿਹਤ ਖੇਤਰ ਤੋਂ ਡਾ. ਮਨਕਰਨ ਸਿੰਘ ਬੀ.ਡੀ.ਐਸ., ਡਾ. ਬਲਜੀਤ ਸਿੰਘ, ਡਾ. ਰਜਨੀਸ਼ ਸ਼ਰਮਾ, ਡਾ. ਵੰਸ਼ਦੀਪ ਤਾਂਗਰੀ, ਡਾ. ਕੰਸ਼ਦੀਪ ਤਾਂਗਰੀ, ਡਾ. ਸੰਧਿਆ, ਨਰਸਿੰਗ ਖੇਤਰ ਤੋਂ ਨਿਵਦਿਤਾ ਸ਼ਰਮਾ ਵਿਜ, ਪ੍ਰਿਆ ਸ੍ਰੀਵਾਸਤਨ, ਵਿਕੀ ਚੇਨ, ਲੂਲੂ ਪਾਧਾਂਤ, ਸ਼ੀਨਮ ਸਿਨਾ੍ਹ, ਮਨਪ੍ਰੀਤ ਕੌਰ, ਸੰਤੋਸ਼, ਗਾਇਤਰੀ ਕਾਲੀਆ, ਸੁਖਦੀਪ ਕੌਰ, ਹਰਮਨਦੀਪ ਸਿੰਘ, ਜੋਗਿੰਦਰ ਕੌਰ, ਨਰਿੰਦਰ ਸਿੰਘ, ਗੁਰਜੀਤ ਕੌਰ, ਹਰਮਿੰਦਰ ਕੌਰ, ਰਣਜੀਤ ਕੌਰ, ਸ਼ਾਲਿਨੀ ਨਰੈਣ, ਮਨਪ੍ਰੀਤ ਗਿੱਲ, ਮਨਜੀਤ ਕੌਰ, ਸੁਨੀਤਰਾ ਚਾਂਦ ਤੇ ਰਾਜਬੀਰ ਕੌਰ ਨੂੰ ਸਿਰੋਪਾਓ ਅਤੇ ਕੋਵਿਡ-19 ਦੇ ਹੀਰੋ ਵਜੋਂ ਪ੍ਰਸ਼ੰਸ਼ਾਪੱਤਰ ਦਿੱਤੇ ਗਏ। ਸ.ਕਰਨੈਲ ਸਿੰਘ ਜੇ. ਪੀ. ਹੋਰਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।