ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ‘ਚ ਲੌਕਡਾਊਨ ਹੈ। ਅਜਿਹੇ ‘ਚ ਸਿਨੇਮਾ ਘਰਾਂ ਦੇ ਬੰਦ ਹੋਣ ਕਾਰਨ OTT ਪਲੇਟਫ਼ਾਰਮ ‘ਤੇ ਫ਼ਿਲਮਾਂ ਰਿਲੀਜ਼ ਕਰਨ ਦਾ ਟਰੈਂਡ ਸ਼ੁਰੂ ਹੋ ਗਿਆ ਹੈ। 14 ਅਪ੍ਰੈਲ ਨੂੰ ਆਯੁਸ਼ਮਾਨ ਖੁਰਾਣਾ-ਅਮਿਤਾਭ ਬੱਚਨ ਦੀ ਫ਼ਿਲਮ ‘ਗੁਲਾਬੋ ਸਿਤਾਬੋ’ ਨੂੰ ਅਮੇਜ਼ਨ ਪ੍ਰਾਈਮ ਵੀਡੀਓ ‘ਤੇ ਸਟ੍ਰੀਮ ਕਰਨ ਦਾ ਐਲਾਨ ਕੀਤਾ ਗਿਆ ਸੀ। ਹੁਣ ਵਿਦਿਆ ਬਾਲਨ ਦੀ ਫ਼ਿਲਮ ‘ਸ਼ਕੁੰਤਲਾ ਦੇਵੀ’ ਵੀ ਇਸ ਪਲੇਟਫਾਰਮ ‘ਤੇ ਪ੍ਰੀਮੀਅਰ ਹੋਣ ਜਾ ਰਹੀ ਹੈ।
ਇਸ ਜਾਣਕਾਰੀ ਤਰਨ ਆਦਰਸ਼ ਨੇ ਟਵਿੱਟਰ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਹੈ ਕਿ ਫ਼ਿਲਮ ਕਦੋਂ ਰਿਲੀਜ਼ ਹੋਵੇਗੀ। ਦੱਸ ਦੇਈਏ ਕਿ ਫ਼ਿਲਮ ‘ਚ ਵਿਦਿਆ ਬਾਲਨ ਮਨੁੱਖੀ ਕੰਪਿਊਟਰ ਮੰਨੀ ਜਾਣ ਵਾਲੀ ਗਣਿਤ ਮਾਹਰ ਸ਼ਕੁੰਤਲਾ ਦੇਵੀ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਫ਼ਿਲਮ ਦੀ ਕਹਾਣੀ ਸ਼ਕੁੰਤਲਾ ਦੇਵੀ ਦੇ ਜੀਵਨ ‘ਤੇ ਅਧਾਰਤ ਹੈ, ਜੋ ਕੁਝ ਸਕਿੰਟਾਂ ਵਿੱਚ ਮੁਸ਼ਕਲ ਤੋਂ ਮੁਸ਼ਕਲ ਹਿਸਾਬ ਲਗਾ ਲੈਂਦੀ ਹੈ।