ਟੋਰਾਂਟੋ, 15 ਮਈ -ਕੈਨੇਡਾ ‘ਚ ਪੜ੍ਹਨ ਜਾਣ ਦੇ ਇਛੁੱਕ ਵਿਦਿਆਰਥੀਆਂ ਨੂੰ ਸਰਕਾਰ ਵਲੋਂ ਰਾਹਤ ਦਿੱਤੀ ਗਈ ਹੈ, ਜਿਸ ਤਹਿਤ ਸਤੰਬਰ/ਅਕਤੂਬਰ 2020 ਦੇ ਸਮੈਸਟਰ ਤੋਂ ਆਨਲਾਈਨ ਪੜ੍ਹਾਈ ਸ਼ੁਰੂ ਕਰਕੇ ਕੈਨੇਡਾ ਪੁੱਜਣ ਵਾਲੇ ਵਿਦਿਆਰਥੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵਾਸਤੇ ਅਪਲਾਈ ਕਰ ਸਕਣਗੇ| ਹੁਣ ਤੱਕ ਕੈਨੇਡਾ ‘ਚ ਰਹਿ ਕੇ ਪੜ੍ਹਾਈ ਕਰਨ ਅਤੇ ਡਿਗਰੀ/ਡਿਪਲੋਮਾ ਹਾਸਲ ਕਰਨ ਮਗਰੋਂ ਹੀ ਕੰਮ ਦਾ ਤਜਰਬਾ ਹਾਸਲ ਕਰਨ ਲਈ ਓਪਨ ਵਰਕ ਪਰਮਿਟ ਹਾਸਲ ਕੀਤਾ ਜਾ ਸਕਦਾ ਹੈ| ਕੋਰੋਨਾ ਵਾਇਰਸ ਕਾਰਨ ਬਦਲੇ ਹੋਏ ਹਾਲਾਤਾਂ ਮੁਤਾਬਿਕ ਕੈਨੇਡਾ ਸਰਕਾਰ ਵਲੋਂ ਲਚਕਤਾ ਦਿਖਾਉਂਦੇ ਹੋਏ ਨਿਯਮਾਂ ‘ਚ ਢਿੱਲ ਦਿੱਤੀ ਗਈ ਹੈ|ਇਸ ਸਾਲ 50 ਫ਼ੀਸਦੀ ਤੱਕ ਕੋਰਸ ਆਨਲਾਈਨ ਪੜ੍ਹ ਕੇ ਕੈਨੇਡਾ ਪੁੱਜਣ ਵਾਲੇ ਵਿਦਿਆਰਥੀ ਵੀ ਓਪਨ ਵਰਕ ਪਰਮਿਟ ਲੈਣ ਦੇ ਯੋਗ ਹੋਣਗੇ| ਨਵੇਂ ਨਿਯਮ ਤਹਿਤ ਰਾਹਤ 31 ਦਸੰਬਰ 2020 ਤੱਕ ਮਿਲ ਸਕੇਗੀ | ਭਾਵ ਪੜ੍ਹਾਈ ਜਾਰੀ ਰੱਖਣ ਲਈ ਇਸ ਸਾਲ ਦੇ ਅਖੀਰ ਤੱਕ ਕੈਨੇਡਾ ਪੁੱਜਣਾ ਲਾਜ਼ਮੀ ਹੋਵੇਗਾ|
ਇਸ ਸਾਲ 50 ਫ਼ੀਸਦੀ ਤੱਕ ਕੋਰਸ ਆਨਲਾਈਨ ਪੜ੍ਹ ਕੇ ਕੈਨੇਡਾ ਪੁੱਜਣ ਵਾਲੇ ਵਿਦਿਆਰਥੀ ਵੀ ਓਪਨ ਵਰਕ ਪਰਮਿਟ ਲੈਣ ਦੇ ਯੋਗ ਹੋਣਗੇ| ਨਵੇਂ ਨਿਯਮ ਤਹਿਤ ਰਾਹਤ 31 ਦਸੰਬਰ 2020 ਤੱਕ ਮਿਲ ਸਕੇਗੀ | ਭਾਵ ਪੜ੍ਹਾਈ ਜਾਰੀ ਰੱਖਣ ਲਈ ਇਸ ਸਾਲ ਦੇ ਅਖੀਰ ਤੱਕ ਕੈਨੇਡਾ ਪੁੱਜਣਾ ਲਾਜ਼ਮੀ ਹੋਵੇਗਾ|