ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ ਨਿਰਦੇਸ਼ ਹੇਠ ਨਸ਼ਾ ਵੇਚਣ ਵਾਲਿਆਂ ਵਿਰੁੱਧ ਚਲਾਈ ਗਈ ਮੁਹਿੰਮ ਅਤੇ ਹਰਪਾਲ ਸਿੰਘ DCP/ INV, ਅਮਨਦੀਪ ਸਿੰਘ ਬਰਾੜ ADCP/ INV, ਰਾਜੇਸ਼ ਕੁਮਾਰ ਸ਼ਰਮਾ ACP/DETECTIV-2 ਦੀ ਅਗਵਾਈ ਤਹਿਤ ਇੰਚਾਰਜ ਸਪੈਸ਼ਲ ਸੈੱਲ ਲੁਧਿਆਣਾ ਵੱਲੋਂ ਕਾਰਵਾਈ ਕਰਦਿਆਂ ਨਸ਼ਾ ਵੇਚਣ ਵਾਲੇ ਗਿਰੋਹ ਦੇ 01 ਮੈਂਬਰ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਇਸ ਤੋਂ ਇਲਾਵਾ ਹੋਰ ਜਾਣਕਾਰੀ ਦਿੰਦੇ ਹੋਏ ਅਮਨਦੀਪ ਸਿੰਘ ਬਰਾੜ ADCP/INV ਨੇ ਦੱਸਿਆ ਕਿ 21 ਅਪਰੈਲ ਨੂੰ ਇੰਸਪੈਕਟਰ ਨਵਦੀਪ ਸਿੰਘ ਡਿਵੀਜ਼ਨ ਨੰਬਰ 6 ਪੁਲਿਸ ਪਾਰਟੀ ਦੇ ਨਾਲ ਰੋਜ਼ਾਨਾ ਦੀ ਚੈਕਿੰਗ ਦੌਰਾਨ ਜਦੋ ਪੁਲਿਸ ਪਾਰਟੀ ਦਸ਼ਮੇਸ਼ ਨਗਰ ਨੇੜੇ ਧੂਰੀ ਲਾਇਨ ਕੋਲ ਪੁੱਜੀ ਤਾਂ ਪੁਲ ਦੇ ਥੱਲੇ ਖੋਖੇ ਕੋਲ ਸੱਜੇ ਪਾਸੇ ਇੱਕ ਵਿਅਕਤੀ ਨੂੰ ਸ਼ੱਕੀ ਹਾਲਾਤ ਵਿੱਚ ਖੜਾ ਦੇਖਿਆ । ਜਿਸ ਨੂੰ ਇੰਚਾਰਜ ਸਪੈਸ਼ਲ ਸੈੱਲ ਵੱਲੋਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਤੇ ਦੋਸ਼ੀ ਵੱਲੋਂ ਸੁੱਟੇ ਕਾਲੇ ਰੰਗ ਦੇ ਮੋਮੀ ਲਿਫ਼ਾਫ਼ਾ ਨੂੰ ਖ਼ੋਲ ਕੇ ਚੈੱਕ ਕੀਤਾ ਤਾਂ ਉਸ ਵਿਚੋਂ ਇੱਕ ਕਿੱਲੋ ਅਫ਼ੀਮ ਬਰਾਮਦ ਹੋਈ । ਜਿਸ ਉਪਰੰਤ ਥਾਣਾ ਡਵੀਜ਼ਨ ਨੰ:6 ਲੁਧਿਆਣਾ ਵਿਖੇ ਦੋਸ਼ੀ ਖ਼ਿਲਾਫ਼ ਮੁਕੱਦਮਾ 69 , 21-04-2025 ਅ/ਧ 18/61/85 NDPS Act ਥਾਣਾ ਡਿਵੀਜ਼ਨ ਨੰਬਰ 6 ਲੁਧਿਆਣਾ ਦਰਜ ਕੀਤਾ। ਦੋਸ਼ੀ ਪਾਸੋਂ ਪੁੱਛ ਗਿੱਛ ਜਾਰੀ ਹੈ ਕਿ ਇਹ ਅਫ਼ੀਮ ਕਿੱਥੋਂ ਲਿਆਂਦੀ ਤੇ ਕਿੱਥੇ ਸਪਲਾਈ ਕੀਤੀ ਜਾਣੀ ਸੀ।