ਫਰਿਜ਼ਨੋ, ਕੈਲਿਫੋਰਨੀਆ – ਅਮੈਰਿਕਨ ਸਿੱਖ ਸੰਗਤ ਵੱਲੋਂ ਗਲੇਸ਼ੀਅਰ ਮਿੱਡਲ ਸਕੂਲ ਵਿਖੇ 19 ਅਤੇ 20 ਅਪ੍ਰੈਲ ਨੂੰ ਕਰਵਾਇਆ ਗਿਆ 7ਵਾਂ ਵਾਲੀਬਾਲ ਸੂਟਿੰਗ ਟੂਰਨਾਮੈਂਟ ਬੜੀ ਧੂਮਧਾਮ ਅਤੇ ਯਾਦਗਾਰ ਢੰਗ ਨਾਲ ਨਿਬੜਿਆ। ਦੋ ਦਿਨਾਂ ਦੇ ਇਸ ਮੁਕਾਬਲੇ ਵਿੱਚ ਕਨੇਡਾ ਅਤੇ ਅਮਰੀਕਾ ਤੋਂ ਕੁੱਲ 8 ਟੀਮਾਂ ਨੇ ਭਾਗ ਲਿਆ।
ਕਨੇਡਾ ਤੋਂ ਸਰੀ, ਐਡਮਿੰਟਨ, ਕੈਲਗਰੀ, ਐਬਸਫੋਰਡ, ਵਿੰਨੀਪਿੱਗ ਅਤੇ ਟਰਾਂਟੋ ਤੋਂ ਟੀਮਾਂ ਪਹੁੰਚੀਆਂ, ਜਦਕਿ ਅਮਰੀਕਾ ਤੋਂ ਸਿਆਟਲ, ਓਹਾਇਓ, ਸੈਕਰਾਮੈਂਟੋ ਅਤੇ ਫਰਿਜ਼ਨੋ ਤੋਂ 4 ਲੋਕਲ ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਦੌਰਾਨ ਹੋਏ ਸਾਰੇ ਮੈਚ ਬੇਹੱਦ ਫਸਵੇ, ਰੋਮਾਂਚਕ ਅਤੇ ਦਿਲਚਸਪ ਰਹੇ। ਦਰਸ਼ਕ ਹਰ ਇਕਲੇ ਪੁਆਇੰਟ ਤੇ ਤਾੜੀਆਂ ਮਾਰਦੇ ਨਜ਼ਰ ਆਏ। ਮਾਹੌਲ ਇੰਨਾ ਗਰਮਾਯਾ ਹੋਇਆ ਕਿ ਜਿਉਂ ਇਹ ਕੋਈ ਵਿਸ਼ਵ ਪੱਧਰੀ ਟੂਰਨਾਮੈਂਟ ਹੋਵੇ।
ਫਾਈਨਲ ਮੈਚ ਨੂੰ ਵੇਖਣ ਲਈ ਦਰਸ਼ਕ ਦੂਰ-ਦੁਰਾਡੇ ਤੋਂ ਪਹੁੰਚੇ ਹੋਏ ਸਨ। ਕੈਲਗਰੀ ਬਿੰਦਰ ਅਤੇ ਵਿੰਨੀਪਿੱਗ ਫੌਜੀ ਦੀ ਟੀਮਾਂ ਵਿਚਕਾਰ ਹੋਇਆ ਇਹ ਅੰਤਿਮ ਮੁਕਾਬਲਾ ਵੀ ਬਹੁਤ ਫਸਵਾ ਰਹਿਆ ਅਤੇ ਜਿੱਤ-ਹਾਰ ਸਿਰਫ ਕੁਝ ਗਿਣਤੀਆਂ ਦੇ ਪੁਆਇੰਟਾਂ ਨਾਲ ਹੀ ਹੋਈ।
ਸੈਮੀਫਾਈਨਲ ਮੈਚ:
• ਗੁਰਿੰਦਰ ਫਰਿਜ਼ਨੋ vs ਕੈਲਗਰੀ ਬਿੰਦਰ
• ਵਿੰਨੀਪਿੱਗ ਫੌਜੀ vs ਟਰਾਂਟੋ
ਫਾਈਨਲ:
ਕੈਲਗਰੀ ਬਿੰਦਰ ਨੇ ਵਿੰਨੀਪਿੱਗ ਫੌਜੀ ਨੂੰ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ।
ਅਵਾਰਡ ਜੇਤੂ ਖਿਡਾਰੀ:
• ਬੈਸਟ ਸ਼ੂਟਰ: ਬਬਲੂ (ਫਰਿਜ਼ਨੋ)
• ਪਲੇਅਰ ਆਫ ਦ ਟੂਰਨਾਮੈਂਟ: ਬਿੰਦਰ (ਕੈਲਗਰੀ)
• ਬੈਸਟ ਨਿੱਟਮੈਨ: ਅਰਸ਼
• ਬੈਸਟ ਡਿਫੈਂਡਰ: ਜਿੰਦਰ (ਵਿੰਨੀਪਿੱਗ)
ਇਨਾਮ ਵਿਤਰਨ:
• ਪਹਿਲਾ ਇਨਾਮ ਜਗਦੀਪ ਇੰਸ਼ੋਰੈਂਸ ਅਤੇ ਫ਼ਲੀਟ ਹੰਟ ਵੱਲੋਂ ਸਾਂਝੇ ਤੌਰ ’ਤੇ ਦਿੱਤਾ ਗਿਆ।
• ਦੂਸਰਾ ਇਨਾਮ ਦੇਸੀ ਮੀਟ ਵਾਲੇ ਬਚਿੱਤਰ ਚਾਹਲ ਲੱਕੀ ਵੱਲੋਂ ਦਿੱਤਾ ਗਿਆ।
ਹੋਰ ਖਾਸ ਪਲ:
ਕੁਮੈਂਟਰੀ ਦੀ ਭੂਮਿਕਾ ਸਵਰਨ ਮੱਲਾ ਨੇ ਬੜੀ ਹੀ ਜੋਸ਼ ਅਤੇ ਜਜਬੇ ਨਾਲ ਨਿਭਾਈ। ਪੁਰਾਣੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਸਾਰੇ ਸਪਾਂਸਰਾਂ, ਸਹਿਯੋਗੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ। ਦੋਵੇਂ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਇਹ ਟੂਰਨਾਮੈਂਟ ਸਿਰਫ ਖੇਡ ਹੀ ਨਹੀਂ ਸੀ, ਸਗੋਂ ਭਾਈਚਾਰੇ ਦੀ ਏਕਤਾ, ਸਿੱਖ ਰਵਾਇਤਾਂ ਅਤੇ ਨੌਜਵਾਨ ਪੀੜ੍ਹੀ ਦੀ ਜੋਸ਼ੀਲੀ ਭਾਗੀਦਾਰੀ ਦਾ ਪ੍ਰਤੀਕ ਸੀ।