ਡੀਗੜ੍ਹ ਮੋਗਾ, 20 ਅਪ੍ਰੈਲ 2025 -ਜ਼ਿਲ੍ਹਾ ਮੋਗਾ ਦੇ ਪਿੰਡ ਮਾੜੀ ਮੁਸਤਫ਼ਾ ਵਿੱਚ ਇੱਕ ਦਰਦਨਾਕ ਘਟਨਾ ਨੇ ਦਿਲ ਝਿਜੋੜ ਕੇ ਰੱਖ ਦਿੱਤਾ ਹੈ। ਇੱਥੇ ਇੱਕ ਕਿਸਾਨ ਦੀ 2 ਕਿੱਲੇ ਕਣਕ ਦੀ ਫਸਲ ਅਚਾਨਕ ਅੱਗ ਲੱਗਣ ਕਾਰਨ ਸੜ੍ਹ ਕੇ ਖਾਕ ਹੋ ਗਈ। ਇਸ ਭਿਆਨਕ ਘਟਨਾ ਨੇ ਕਿਸਾਨ ਸਮੇਤ ਪਰਿਵਾਰ ਨੂੰ ਉਜਾੜ ਦਿੱਤਾ ਹੈ, ਕਿਉਂਕਿ ਪਰਿਵਾਰ ਕੋਲ ਦੋ ਹੀ ਕਿੱਲੇ ਜ਼ਮੀਨ ਸੀ, ਉਥੇ ਵੀ ਉਹ ਵੀ ਠੇਕੇ ਤੇ ਲਏ ਕੇ ਕਣਕ ਬੀਜ਼ੀ ਹੋਈ ਸੀ।
ਜਿਵੇਂ ਹੀ ਕਿਸਾਨ ਨੂੰ ਫ਼ਸਲ ਸੜਨ ਦੀ ਜਾਣਕਾਰੀ ਮਿਲੀ, ਉਹ ਆਪਣੀ ਬੇਟੀ ਨਾਲ ਖੇਤਾਂ ਵਿੱਚ ਪੁੱਜਿਆਂ। ਜਿੱਥੇ ਉਹ ਤੇ ਉਸਦੀ ਧੀ ਦਾ ਸੜਦੀ ਫ਼ਸਲ ਨੂੰ ਵੇਖ ਕੇ ਰੋਣ ਨਿਕਲ ਗਿਆ। ਗੱਲ ਇੱਥੇ ਹੀ ਨਹੀਂ ਰੁਕੀ, ਕਿਸਾਨ ਸੜੀ ਕਣਕ ਦੀ ਫ਼ਸਲ ਨੂੰ ਮੱਥੇ ਨਾਲ ਵੀ ਲਾਉਂਦਾ ਅਤੇ ਆਖ਼ਰ ਕਹਿੰਦਾ- ਇਹ ਹੀ ਹੈ ਸਾਡੀ ਕਿਸਮਤ…। ਕਿਸਾਨ ਅਤੇ ਉਸਦੀ ਧੀ ਦੀ ਰੋਂਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸਨੂੰ ਵੇਖ ਕੇ ਹਰ ਕੋਈ ਅੱਖਾਂ ਭਰ ਰਿਹਾ ਹੈ।
ਜਾਣਕਾਰੀ ਮੁਤਾਬਕ, ਪਿੰਡ ਮਾੜੀ ਮੁਸਤਫ਼ਾ ਵਿੱਚ ਕਿਸਾਨ ਰਾਜਾ ਦੀ ਖੜੀ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ। ਮਿੰਟਾਂ- ਸਕਿੰਟਾਂ ਵਿੱਚ ਕਿਸਾਨ ਦੀ ਫ਼ਸਲ ਸੜ ਕੇ ਰਾਖ ਵਿੱਚ ਬਦਲ ਗਈ। ਵੀਡੀਓ ਵਿੱਚ ਪਿਉ ਅਤੇ ਧੀ ਦੀ ਰੋਂਦੇ ਵੇਖ ਕੇ ਹਰ ਕਿਸੇ ਦਾ ਦਿਲ ਦਹਿਲ ਗਿਆ। ਉਨ੍ਹਾਂ ਦੀ ਆਵਾਜ਼ ਵਿੱਚ ਦੁੱਖ ਅਤੇ ਨਿਰਾਸ਼ਾ ਸਾਫ ਵੇਖਣ ਨੂੰ ਮਿਲ ਰਹੀ ਹੈ। ਇੱਕ ਸਥਾਨਕ ਨਿਵਾਸੀ ਨੇ ਦੱਸਿਆ, “ਇਹ ਵੀਡੀਓ ਦੇਖ ਕੇ ਸਾਰਿਆਂ ਦੀਆਂ ਅੱਖਾਂ ਭਰ ਆਈਆਂ। ਇਹ ਇੱਕ ਆਮ ਕਿਸਾਨ ਦਾ ਦੁੱਖ ਹੈ।”
ਘਟਨਾ ਤੋਂ ਬਾਅਦ ਪਰਿਵਾਰ ਅਤੇ ਸਥਾਨਕ ਲੋਕਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਦੀ ਸਾਰੀ ਮਿਹਨਤ ਇੱਕ ਪਲ ਵਿੱਚ ਖਤਮ ਹੋ ਗਈ, ਅਤੇ ਉਸ ਦੇ ਪਰਿਵਾਰ ਦਾ ਗੁਜਾਰਾ ਕਰਨ ਲਈ ਸਰਕਾਰ ਨੂੰ ਤੁਰੰਤ ਮਦਦ ਕਰਨੀ ਚਾਹੀਦੀ ਹੈ।