ਨਵੀਂ ਦਿੱਲੀ, 27 ਦਸੰਬਰ,2024: ਭਾਰਤ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸਨਮਾਨ ਵਿਚ 7 ਦਿਨਾ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ।
ਇਸ ਬਾਬਤ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਕਿ 26 ਦਸੰਬਰ ਤੋਂ 1 ਜਨਵਰੀ 2025 ਤੱਕ ਦੇਸ਼ ਭਰ ਵਿਚ ਕੌਮੀ ਤਿਰੰਗਾ ਅੱਧਾ ਝੁਕਿਆ ਰਹੇਗਾ ਤੇ ਇਸ ਦੌਰਾਨ ਕੋਈ ਸਰਕਾਰੀ ਮਨੋਰੰਜਕ ਸਮਾਗਮ ਨਹੀਂ ਹੋਵੇਗਾ।