ਚੰਡੀਗੜ੍ਹ :: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਸੀਂ 24 ਫ਼ਸਲਾਂ ‘ਤੇ MSP ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਅਤੇ ਹੁਣ ਹਿਮਾਚਲ, ਪੰਜਾਬ, ਦਿੱਲੀ, ਕਰਨਾਟਕ, ਤੇਲੰਗਾਨਾ ਦੀ ਸਰਕਾਰ ਵੀ ਐਮਐਸਪੀ ਦੀ ਗਰੰਟੀ ਕਿਸਾਨ ਭਰਾਵਾਂ ਨੂੰ ਦੇਣ। ਸੈਣੀ ਨੇ ਕਿਹਾ ਕਿ ਸਰਕਾਰਾਂ ਸਿਆਸਤ ਨਾ ਕਰਨ ਕਿਸਾਨਾਂ ਦੀ ਮਦਦ ਕਰਨ।