ਮੋਹਾਲੀ, 30 ਸਤੰਬਰ 2024 : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਝੰਜੇੜੀ ਕੈਂਪਸ ਵੱਲੋਂ ਵੈਸਟਕਲਿਫ ਯੂਨੀਵਰਸਿਟੀ, ਕੈਲੇਫੋਰਨੀਆ, ਅਮਰੀਕਾ ਦੀ ਯੂਨੀਵਰਸਿਟੀ ਨਾਲ ਇਕ ਅਹਿਮ ਸਮਝੌਤਾ ਸਹਿਬੰਧ ਕੀਤਾ ਹੈ। ਸੀ ਜੀ ਸੀ ਝੰਜੇੜੀ ਦੇ ਐਮ ਡੀ ਅਰਸ਼ ਧਾਲੀਵਾਲ ਦੀ ਅਗਵਾਈ ਵਿਚ ਕੈਲੋਫੌਰਨੀਆ ਵਿਖੇ ਹੋਏ ਇਸ ਸਮਝੌਤੇ ਤਹਿਤ ਝੰਜੇੜੀ ਕੈਂਪਸ ਦੀ ਗਲੋਬਲ ਭਾਈਵਾਲੀ ਵਿਚ ਵਿੱਦਿਅਕ ਦਿਸ਼ਾਵਾਂ ਦੇ ਵਿਸਤਾਰ ਵਿਚ ਇੱਕ ਅਹਿਮ ਮੀਲ ਪੱਥਰ ਸਾਬਤ ਹੋਵੇਗਾ। ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਵੱਲੋਂ ਅਮਰੀਕਾ ਦੇ ਅਧਿਕਾਰਤ ਦੌਰੇ ਦੌਰਾਨ ਹਸਤਾਖ਼ਰ ਕੀਤਾ ਗਿਆ ਇਹ ਸਮਝੌਤਾ, ਸੰਸਥਾ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਵਿੱਦਿਅਕ ਮੌਕੇ ਪ੍ਰਦਾਨ ਕਰਨ ਦੇ ਮਿਸ਼ਨ ਨੂੰ ਮਜ਼ਬੂਤ ??ਕਰਦਾ ਹੈ।
ਝੰਜੇੜੀ ਕੈਂਪਸ ਅਤੇ ਵੈਸਟਕਲਿਫ ਯੂਨੀਵਰਸਿਟੀ ਵਿਚਕਾਰ ਹੋਏ ਇਸ ਸਮਝੌਤੇ ਤਹਿਤ ਦੋਹਾਂ ਕੈਂਪਸ ਦਰਮਿਆਨ ਅਕਾਦਮਿਕ ਆਦਾਨ-ਪ੍ਰਦਾਨ, ਸਾਂਝੇ ਖੋਜ ਪ੍ਰੋਜੈਕਟਾਂ, ਅਤੇ ਨਵੀਨਤਾਕਾਰੀ ਅਕਾਦਮਿਕ ਪਹਿਲਕਦਮੀਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਝੰਜੇੜੀ ਦੇ ਵਿਦਿਆਰਥੀਆਂ ਨੂੰ ਕੌਮਾਂਤਰੀ ਸਿੱਖਿਆਂ ਦੇ ਮੌਕੇ ਪ੍ਰਦਾਨ ਕਰਦੇ ਹੋਏ ਵਿਦਿਆਰਥੀ ਐਕਸਚੇਂਜ ਪ੍ਰੋਗਰਾਮਾਂ ਦੀ ਸਹੂਲਤ ਵੀ ਦੇਵੇਗਾ।ਇਸ ਦੇ ਨਾਲ ਹੀ ਭਾਰਤ ਅਤੇ ਅਮਰੀਕਾ ਦੀਆਂ ਦੋਨੋਂ ਸਿਰਮੌਰ ਸਿੱਖਿਆਂ ਸੰਸਥਾਵਾਂ ਵੱਲੋਂ ਇਕੱਠੇ ਮਿਲ ਕੇ ਜਾਣਕਾਰੀ ਭਰਪੂਰ ਵਰਕਸ਼ਾਪਾਂ, ਸੈਮੀਨਾਰਾਂ ਅਤੇ ਇੰਟਰਐਕਟਿਵ ਸੈਸ਼ਨਾਂ ਦੀ ਲੜੀ ਸ਼ੁਰੂ ਕੀਤੀ ਜਾਵੇਗੀ।ਇਹ ਸੈਸ਼ਨ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ਼ ਨੂੰ ਉਨ੍ਹਾਂ ਦੇ ਉੱਦਮੀ ਸਫ਼ਰ ਨੂੰ ਸ਼ੁਰੂ ਕਰਨ ਲਈ ਲੋੜੀਂਦੇ ਹੁਨਰਾਂ ਅਤੇ ਸੂਝਾਂ ਨਾਲ ਸਮਰੱਥ ਬਣਾਉਣ ਲਈ ਤਿਆਰ ਕੀਤੇ ਜਾ ਰਹੇ ਹਨ।
ਇਸ ਮੌਕੇ ਤੇ ਸੀ ਜੀ ਸੀ ਦੇ ਐਮ ਡੀ ਅਰਸ਼ ਧਾਲੀਵਾਲ ਨੇ ਆਪਣੇ ਵਿਚਾਰ ਸਾਂਝੇ ਕਰਦੇ ਦੱਸਿਆ ਕਿ ਝੰਜੇੜੀ ਕੈਂਪਸ ਦੀ ਵੈਸਟਕਲਿਫ ਯੂਨੀਵਰਸਿਟੀ ਨਾਲ ਭਾਈਵਾਲੀ ਸਿਰਫ਼ ਇੱਕ ਸਹਿਯੋਗ ਤੋਂ ਵੱਧ ਹੈ, ਜਿਸ ਵਿਚ ਉੱਦਮੀਆਂ ਦੀ ਅਗਲੀ ਪੀੜ੍ਹੀ ਤਿਆਰ ਕਰਨ ਲਈ ਵਚਨਬੱਧਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦੋਨੇਂ ਸੰਸਥਾਵਾਂ ਸਾਂਝੀ ਸੂਝਾਂ ਅਤੇ ਮਾਰਗ ਦਰਸ਼ਨ ਰਾਹੀਂ ਦੇਸ਼ ਦੇ ਬਿਹਤਰੀਨ ਅਤੇ ਤਜਰਬੇਕਾਰ ਮੈਨੇਜਰ ਅਤੇ ਇੰਜੀਨੀਅਰ ਕਰਨ ਲਈ ਉਤਸੁਕ ਹਾਂ। ਉਨ੍ਹਾਂ ਕਿਹਾ ਕਿ ਝੰਜੇੜੀ ਕੈਂਪਸ ਵੱਲੋਂ ਬਿਹਤਰੀਨ ਸਿੱਖਿਆਂ ਅਤੇ ਡਿਗਰੀ ਹਾਸਿਲ ਕਰਨ ਤੋਂ ਪਹਿਲਾਂ ਪਲੇਸਮੈਂਟ ਕਰਾਉਣ ਦੇ ਟੀਚੇ ਨੂੰ ਪੂਰਾ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਪ੍ਰੈਕਟੀਕਲ ਐਕਜ਼ਪੋਜ਼ਰ ਲਈ ਇਹ ਉਪਰਾਲਾ ਕੀਤਾ ਗਿਆ ਹੈ।ਜੋ ਕਿ ਵਿਦਿਆਰਥੀਆਂ ਦੀ ਜ਼ਿੰਦਗੀ ਵਿਚ ਅਹਿਮ ਮੀਲ-ਪੱਥਰ ਸਾਬਤ ਹੋਵੇਗਾ।
ਸੀ ਜੀ ਸੀ ਝੰਜੇੜੀ ਕੈਂਪਸ ਦੇ ਚੇਅਰਮੈਨ ਰਛਪਾਲ ਸਿੰਘ ਧਾਲੀਵਾਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਨੌਜਵਾਨ ਐਮ ਡੀ ਅਰਸ਼ ਧਾਲੀਵਾਲ ਦੀ ਅਗਵਾਈ ਵਿਚ ਥੋੜੇ ਜਿਹੇ ਸਮੇਂ ਵਿਚ ਝੰਜੇੜੀ ਕੈਂਪਸ ਨੇ ਵਿਸ਼ਵ ਦੀ ਬਿਹਤਰੀਨ ਯੂਨੀਵਰਸਿਟੀਆਂ ਨਾਲ ਵਿਦਿਆਰਥੀਆਂ ਦੇ ਬਿਹਤਰੀਨ ਭਵਿੱਖ ਲਈ ਕਰਾਰ ਕੀਤੇ ਗਏ ਹਨ। ਇਸ ਦੇ ਨਾਲ ਹੀ ਅਰਸ਼ ਧਾਲੀਵਾਲ ਦੀ ਅਗਾਂਹਵਧੂ ਸੋਚ ਸਦਕਾ ਝੰਜੇੜੀ ਕੈਂਪਸ ਤਕਨੀਕ ਅਤੇ ਸਿੱਖਿਆਂ ਦੇ ਖੇਤਰ ਵਿਚ ਇਸ ਖ਼ਿੱਤੇ ਦੇ ਵਿਦਿਆਰਥੀਆਂ ਨੂੰ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰ ਰਿਹਾ ਹੈ। ਜਿਸ ਸਦਕਾ ਸਾਡੇ ਵਿਦਿਆਰਥੀ ਹੁਣ ਵਿਦੇਸ਼ਾਂ ਵਿਚ ਵੀ ਬਿਹਤਰੀਨ ਨੌਕਰੀ ਦੇ ਮੌਕਿਆਂ ਲਈ ਅੱਗੇ ਵੱਧ ਰਹੇ ਹਨ।
ਚੇਅਰਮੈਨ ਧਾਲੀਵਾਲ ਨੇ ਕਿਹਾ ਕਿ ਸੀ ਜੀ ਸੀ ਝੰਜੇੜੀ ਕੈਂਪਸ ਅਤੇ ਵੈਸਟਕਲਿਫ ਯੂਨੀਵਰਸਿਟੀ ਵਿਚਕਾਰ ਇਹ ਗੱਠਜੋੜ ਸਿੱਖਿਆ, ਖੋਜ ਅਤੇ ਤਕਨੀਕੀ ਨਵੀਨਤਾ ਵਿਚ ਨਵੇਂ ਮਾਪਦੰਡ ਸਥਾਪਤ ਕਰਨ ਲਈ ਤਿਆਰ ਹੈ, ਜਿਸ ਨਾਲ ਅਕਾਦਮਿਕ ਅਤੇ ਸਮਾਜ ਵਿਚ ਵੱਡੇ ਪੱਧਰ ’ਤੇ ਉਨ੍ਹਾਂ ਦੇ ਯੋਗਦਾਨ ਨੂੰ ਹੋਰ ਵਧਾਇਆ ਜਾਵੇਗਾ।