ਗੁਰਦਾਸਪੁਰ 19, ਸਤੰਬਰ 2024- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸਪੁਰ ਦੇ ਵਿਚਲੀ ਇਕਾਈ ਪਿੰਡ ਨਿੱਕਾ ਸ਼ਹੂਰ ਵਿੱਚ ਜੋ ਲੰਬੇ ਸਮੇਂ ਤੋਂ ਛੱਪੜ ਦਾ ਵਿਵਾਦ ਚੱਲ ਰਿਹਾ ਸੀ ਉਸ ਦਾ ਫੈਸਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨ ਆਗੂਆਂ ਵੱਲੋਂ ਕਰਵਾਇਆ ਗਿਆ ਸੀ ਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਫਿਰ ਇਹ ਫੈਸਲੇ ਤੋਂ ਮੁਕਰਦਿਆਂ ਹੋਇਆ ਬੀਤੇ ਦਿਨ ਦੁਬਾਰਾ ਪ੍ਰਸ਼ਾਸਨ ਦੀ ਮਦਦ ਨਾਲ ਨਿਸ਼ਾਨਦੇਹੀ ਲੈਣੀ ਚਾਹੀ ਪਰ ਇਸ ਦਾ ਵਿਰੋਧ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੋਨ ਬਾਬਾ ਬੰਦਾ ਸਿੰਘ ਬਹਾਦਰ ਜੋਨ ਬਾਬਾ ਮਸਤੂ ਤੇ ਜੋਨ ਤੇਜਾ ਸਿੰਘ ਸੁਤੰਤਰ ਅਤੇ ਹੋਰ ਕਿਸਾਨ ਆਗੂਆਂ ਨੇ ਪਿੰਡ ਨਿੱਕਾ ਸ਼ਹੂਰ ਵਿੱਚ ਇੱਕ ਸਾਂਝਾ ਮੋਰਚਾ ਲਗਾਇਆ।
ਮੋਰਚੇ ਵਿੱਚ ਕਿਸਾਨ ਆਗੂਆਂ ਦਾ ਇਕੱਠ ਵੇਖਦਿਆਂ ਹੋਇਆ ਪ੍ਰਸ਼ਾਸਨ ਨੂੰ ਫਿਰ ਇੱਕ ਵਾਰ ਖਾਲੀ ਹੱਥ ਵਾਪਸ ਜਾਣਾ ਪਿਆ ਤੇ ਨਾਲ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਤਿੰਨਾਂ ਜੋਨਾਂ ਨੇ ਇਹ ਫੈਸਲਾ ਲਿਆ ਕਿ ਜੋ ਪਹਿਲਾ ਫੈਸਲਾ ਹੋਇਆ ਸੀ ਉਸ ਨੂੰ ਹੀ ਬਹਾਲ ਕੀਤਾ ਜਾਏਗਾ ਤੇ ਜੇ ਕੋਈ ਇਸ ਦਾ ਵਿਰੋਧ ਕਰਦਾ ਹੈ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਸ ਦਾ ਵੀ ਤਿੱਖਾ ਵਿਰੋਧ ਕਰੇਗੀ ।
ਇਸ ਮੌਕੇ ਤੇ ਅਨੋਖ ਸਿੰਘ ਸੁਲਤਾਨੀ ਪ੍ਰਧਾਨ ਜੋਨ ਬਾਬਾ ਮਸਤੂ ਜੀ , ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ,ਜਤਿੰਦਰ ਸਿੰਘ ਚੀਮਾ ਤੇ ਜੋਨ ਤੇਜਾ ਸਿੰਘ ਸੁਤੰਤਰ ਤੋਂ ਬਾਬਾ ਬੋਹੜ ਰਣਬੀਰ ਸਿੰਘ ਡੁਗਰੀ ,ਕਰਨੈਲ ਸਿੰਘ ਮੱਲੀ, ਦਿਲਬਾਗ ਸਿੰਘ ਹਰਦੋਛੰਨੀਆਂ, ਇਸ ਦੇ ਨਾਲ ਜੋਨ ਬਾਬਾ ਬੰਦਾ ਸਿੰਘ ਬਹਾਦਰ ਤੋਂ ਪ੍ਰਧਾਨ ਸੁਖਜਿੰਦਰ ਸਿੰਘ ਬਾਜਵਾ ,ਸਕੱਤਰ ਬਾਬਾ ਸੁਖਵੰਤ ਸਿੰਘ ਜੀ ਰੁਡਿਆਣਾ, ਦੇਸਾ ਸਿੰਘ ਰੁਡਿਆਣਾ, ਪ੍ਰਗਟ ਸਿੰਘ ਸ਼ਹੂਰ, ਨਿਸ਼ਾਨ ਸਿੰਘ ਸਹੂਰ ਬਲਦੇਵ ਸਿੰਘ ਦੋਸਤਪੁਰ ,ਬਲਬੀਰ ਸਿੰਘ ਦੋਸਤਪੁਰ, ਗੁਰਪ੍ਰੀਤ ਸਿੰਘ ਦੋਸਤਪੁਰ , ਪ੍ਰੈਸ ਸਕੱਤਰ ਦਲੇਰ ਸਿੰਘ ਦੋਸਤਪੁਰ ਪਲਵਿੰਦਰ ਸਿੰਘ ਗੱਡੀਆਂ, ਮਨਜੀਤ ਸਿੰਘ ਵੱਡਾ ਚੌੜਾ ,ਕੁਲਵੰਤ ਸਿੰਘ ਵੱਡਾ ਚੌੜਾ ,ਗੁਰਵੰਤ ਸਿੰਘ ਨਿੱਕਾ ਸ਼ਹੂਰ ,ਅਵਤਾਰ ਸਿੰਘ ਖਜਾਨਚੀ ਤੇ ਹੋਰ ਵੀ ਬਹੁਤ ਸਾਰੇ ਕਿਸਾਨ ਆਗੂ ਮੌਜੂਦ ਸਨ।
ਇਸ ਦੇ ਨਾਲ ਕਿਸਾਨ ਆਗੂਆਂ ਨੇ ਜੋਨ ਬਾਬਾ ਬੰਦਾ ਸਿੰਘ ਬਹਾਦਰ ਦੀ ਕੋਰ ਕਮੇਟੀ ਵੱਲੋਂ ਜੋਨ ਬਾਬਾ ਮਸਤੂ ਜੀ ਤੇ ਜੋਨ ਬਾਬਾ ਤੇਜਾ ਸਿੰਘ ਸੁਤੰਤਰ ਤੇ ਹੋਰ ਕਿਸਾਨ ਆਗੂਆਂ ਦਾ ਇਸ ਸਾਂਝੇ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਤਹਿ ਦਿਲ ਤੋਂ ਧੰਨਵਾਦ ਕੀਤਾ ।