ਨਵਾਂਸ਼ਹਿਰ 09 ਸਤੰਬਰ 2024- ਪਿਛਲੇ ਕਾਫੀ ਲੰਮੇ ਸਮੇਂ ਤੋਂ ਡਾਈਟ ਨੌਰਾ ਵਿਖੇ ਖਾਲੀ ਪਈ ਪੋਸਟ ਉੱਤੇ ਵਰਿੰਦਰ ਕੁਮਾਰ ਨੇ ਬਤੌਰ ਪ੍ਰਿੰਸੀਪਲ ਜੁਆਇੰਨ ਕਰ ਲਿਆ ਹੈ। ਉਨ੍ਹਾਂ ਆਪਣਾ ਪਦ ਸੰਭਾਲਦਿਆ ਕਿਹ ਕਿ ਡਾਇਟ ਦਾ ਕੰਮ ਸਚਾਰੂ ਢੰਗ ਨਾਲ ਚਲਾਇਆ ਜਾਵੇਗਾ। ਜਿਹੜੇ ਵਿਦਿਆਰਥੀਆਂ ਦੇ ਡਾਇਟ ਨਾਲ ਸੰਬੰਧਿਤ ਕੰਮ ਪੈਂਡਿੰਗ ਪਏ ਹਨ,ਉਨ੍ਹਾਂ ਨੂੰ ਪਹਿਲ ਦੇ ਤੌਰ ਤੇ ਨਿਪਟਾਇਆ ਜਾਵੇਗਾ। ਉਨ੍ਹਾਂ ਸਾਲ 2018 ਰੀਵਾਇਜ਼ਡ ਪੇਪਰ 1 ਅਤੇ 2 ਜੋ ਕਿ ਜਨਵਰੀ 2020 ਨੂੰ ਹੋਏ ਸਨ ਅਤੇ ਪੀ ਐਸ ਟੈਟ 2 ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਸਾਲ 2023 ਵਿੱਚ ਕਰਵਾਇਆ ਗਿਆ ਸੀ,ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਸਰਟੀਫਿਕੇਟ ਕਿਸੇ ਵੀ ਕੰਮ-ਕਾਜ ਵਾਲੇ ਦਿਨ ਆਕੇ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਿਰਫ਼ ਜ਼ਿਲ੍ਹਾ ਸ਼ਹੀਦ ਭਗਤ ਨਗਰ ਨਾਲ ਸੰਬੰਧਿਤ ਵਿਦਿਆਰਥੀ ਹੀ ਸਰਟੀਫਿਕੇਟ ਲੈਣ ਆਉਣ ਅਤੇ ਆਪਣੇ ਨਾਲ ਪ੍ਰੀਖਿਆ ਦੇਣ ਦਾ ਸਬੂਤ ਅਤੇ ਜ਼ਿਲ੍ਹੇ ਦੀ ਰਿਹਾਇਸ਼ ਸੰਬੰਧੀ ਪਰੂਫ ਨਾਲ ਲੈਕੇ ਆਉਣ। ਉਨ੍ਹਾਂ ਇਹ ਨੀ ਦੱਸਿਆ ਕਿ ਜ਼ਿਲ੍ਹੇ ਦੇ ਜਿਹੜੇ ਵਿਦਿਆਰਥੀਆਂ ਨੇ ਕਿਸੇ ਬਾਹਰਲੇ ਜ਼ਿਲ੍ਹੇ ਵਿੱਚ ਟੈਸਟ ਦਿੱਤਾ ਸੀ,ਉਹ ਵੀ ਸੰਪਰਕ ਕਰ ਸਕਦੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਰਮਨ ਕੁਮਾਰ ਬੀ ਐਨ ਓ ਨਵਾਂ ਸ਼ਹਿਰ,ਹੰਸ ਰਾਜ ਸੈਂਟਰ ਹੈੱਡ ਟੀਚਰ ਅਤੇ ਗੁਰਦਿਆਲ ਮਾਨ ਵੀ ਮੌਜੂਦ ਸਨ।