ਟੋਰਾਂਟੋ (ਬਲਜਿੰਦਰ ਸੇਖਾ ) – ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੋਸਾਇਟੀ ਵਲੋਂ 21ਵਾਂ ਅੰਤਰ-ਰਾਸ਼ਟਰੀ ਸੈਮੀਨਾਰ ਅਕਾਲ ਮੌਰਗੇਜ਼ਜ਼ ਦੇ ਕਾਰਪੋਰੇਟ ਦਫ਼ਤਰ ਮਿਸੀਸ਼ਾਗਾ ਵਿਖੇ ਕਰਵਾਇਆ ਗਿਆ। ਸੈਮੀਨਾਰ ਦੀ ਅਰੰਭਤਾ ਡਾ. ਕੁਲਜੀਤ ਸਿੰਘ ਜੰਜੂਆ ਚੇਅਰਮ ਨੇ ਜੀ ਆਇਆਂ ਕਹਿੰਦਿਆਂ ਸੋਸਾਇਟੀ ਵਲੋਂ ਸਾਲ 2010 ਤੋਂ ਅਕਾਦਮਿਕ ਖੇਤਰ ਵਿਚ ਕੀਤੇ ਕਾਰਜਾਂ ‘ਤੇ ਚਾਨਣਾ ਪਾਇਆ।
ਡਾ. ਦਵਿੰਦਰ ਪਾਲ ਸਿੰਘ (ਕੈਨੇਡਾ) ਨੇ ਬਾਬਾ ਨਿਧਾਨ ਸਿੰਘ ਦੇ ਯੋਗਦਾਨ ਬਾਰੇ ਬਾਰੀਕੀ ਨਾਲ ਚਾਨਣਾ ਪਾਇਆ ਅਤੇ ਦੱਸਿਆ ਕਿ ਬਾਬਾ ਜੀ ਨੇ ਸੇਵਾ-ਸਿਮਰਨ ਅਤੇ ਲੰਗਰਾਂ ਵਿਚ ਮਿਆਰੀ ਯੋਗਦਾਨ ਪਾਇਆ ਜਿਸ ਦਾ ਅਸਰ ਸਿੱਖੀ ਪ੍ਰਚਾਰ-ਪਸਾਰਾਂ ‘ਤੇ ਗਹਿਰਾ ਅਸਰ ਹੋਇਆ ਅਤੇ ਨੋਜਵਾਨਾ ਲਈ ਪ੍ਰੇਰਨਾ ਸਰੋਤ ਬਣਿਆ। ਉਹਨਾਂ ਦੱਸਿਆ ਕਿ ਬਾਬਾ ਨਿਧਾਨ ਸਿੰਘਵਲੋਂ ਗੁਰੂ ਸਾਹਿਬ ਦੇ ਆਸ਼ੀਰਵਾਦ ਨੂੰ ਅੱਜ ਵੀ ਹਜ਼ੂਰ ਸਾਹਿਬ ਵਿਖੇ ਪ੍ਰਤੱਖ ਦੇਖਿਆ ਸਕਦਾ ਹੈ।
ਡਾ. ਪਰਮਜੀਤ ਸਿੰਘ ਸਰੋਆ ਨੇ ਬੋਲਦਿਆਂ ਕਿਹਾ ਕਿ ਬਾਬਾ ਨਿਧਾਨ ਸਿੰਘ ਨੇ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਸਿੱਖੀ ਪ੍ਰਚਾਰ-ਪਸਾਰ ਵਿਚ ਬਿਖੜੇ ਸਮੇਂ ਵਿਚ ਮਿਸਾਲੀ ਯੋਗਦਾਨ ਪਾਇਆ। ਉਹਨਾਂ ਕਿਹਾ ਕਿ ਸੇਵਾ ਦੀ ਭਾਸ਼ਾ ਦਾ ਪ੍ਰਭਾਵ ਸਮੁੱਚਾ ਪ੍ਰਭਾਵ ਕਬੂਲਦਾ ਹੈ ਅਤੇ ਤਨ, ਮਨ, ਧਨ ਅਤੇ ਪਰਉਪਕਾਰੀ ਸੁਭਾਅ ਨਾਲ ਕੀਤੀ ਸੇਵਾ ਅਸਰ ਕਰਦੀ ਹੈ। ਇਸ ਮੌਕੇ ਹਰਪਾਲ ਸਿੰਘ ਜੱਲ੍ਹਾ ਅਤੇ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਡਿਪਟੀ ਰਸਿਟਰਾਰ ਜਗਜੀਤ ਸਿੰਘ ਬਹਾਦਰਗੜ੍ਹ ਨੇ ਵੀ ਸੰਬੋਧਨ ਕੀਤਾ ਅਤੇ ਸ਼੍ਰੋਮਣੀ ਕਮੇਟੀ ਵਲੋਂ ਵਿਦਅਕ ਖੇਤਰ ਵਿਚ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਸਟੇਜ ਸਕੱਤਰ ਦੀ ਸੇਵਾ ਮੇਜਰ ਸਿੰਘ ਨਾਗਰਾ ਨੇ ਬਾਖ਼ੂਬੀ ਨਿਭਾਈ। ਡਾ. ਪਰਮਜੀਤ ਸਿੰਘ ਸਰੋਆ ਵਲੋਂ ਲਿਖਤ ਪੁਸਤਕ ਸੰਤ ਖ਼ਾਲਸਾ ਬਾਬਾ ਜਸਬੀਰ ਸਿੰਘ ਕਾਲਾਮੱਲ੍ਹਾ ਡਾ. ਕੁਲਜੀਤ ਸਿੰਘ ਜੰਜੂਆ ਨੂੰ ਭੇਂਟ ਕੀਤੀ ਗਈ। ਸੈਮੀਨਾਰ ਦੀ ਸਫ਼ਲਤਾ ਲਈ ਗਲੋਬਲ ਪੰਜਾਬੀ ਸੱਥ, ਨਕਸ਼ ਪੰਜਾਬੀ ਮੈਗਜ਼ੀਨ ਅਤੇ ਕੈਨੇਡੀਅਨ ਇੰਟਰਨੈਸ਼ਨਲ ਜਰਨਲਿਜਮ ਅਤੇ ਲਿਟੇਰੇਰੀ ਅਕੈਡਮੀ ਨੇ ਭਰਪੂਰ ਯੋਗਦਾਨ ਪਾਇਆ। ਇਸ ਮੌਕੇ ਮਹਿੰਦਰ ਪਾਲ ਸਿੰਘ, ਸੁਖਵਿੰਦਰ ਸਿੰਘ ਜੰਜੂਆ, ਗੁਰਦੀਪ ਕੌਰ, ਦਵਿੰਦਰ ਸਿੰਘ ਪਵਾਰ, ਮਨਵੀਰ ਸਿੰਘ, ਪਰਮਜੀਤ ਸਿੰਘ ਭਾਟੀਆ, ਅਮਨਦੀਪ ਸਿੰਘ, ਪਵਨਦੀਪ ਸਿੰਘ ਕੰਗ, ਸੰਜੀਵ ਸਿੰਘ ਭੱਟੀ, ਬਲਜਿੰਦਰ ਸਿੰਘ ਸੇਖਾ, ਪਰਮਿੰਦਰ ਸਿੰਘ ਭੱਟੀ, ਪ੍ਰਿੰਸ ਰੰਧਾਵਾ, ਅਮਰਿੰਦਰ ਸਿੰਘ ਜੰਜੂਆ, ਦਮਨਦੀਪ ਸਿੰਘ, ਮੁਸਕਾਨ ਅਰੋੜਾ, ਅਨਵਰ ਉਰ-ਇਸਲਾਮ, ਜਸਬੀਰ ਸਿੰਘ ਬੋਪਾਰਾਏ, ਪਰਿਵਾਰ ਸਮੇਤ ਸ਼ਾਮਿਲ ਹੋਏ। ਸਾਰਾਗੜੀ ਦੇ ਸ਼ਹੀਦ ਹੌਲਦਾਰ ਈਸ਼ਰ ਸਿੰਘ ਦੇ ਪਰਿਵਾਰ ਦੀ ਪੰਜਵੀਂ ਪੀੜੀ ਵਿਚੋਂ ਮਨਦੀਪ ਕੌਰ ਗਿੱਲ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।