ਧਾਰੀਵਾਲ 30 ਜੁਲਾਈ 2024- ਪੰਜਾਬ ਦੇ ਅੰਦਰ ਕੱਲ੍ਹ ਇਕ ਅਗਸਤ ਤੋਂ ਸਖ਼ਤ ਟ੍ਰੈਫਿਕ ਨਿਯਮ ਲਾਗੂ ਹੋਣ ਜਾ ਰਹੇ ਹਨ। ਜੇਕਰ ਕਿਸੇ ਨੇ ਵੀ ਨਿਯਮ ਤੋੜੇ ਤਾਂ, ਉਹਦੀ ਖੈਰ ਨਹੀਂ। ਇਸੇ ਦੇ ਤਹਿਤ ਐਸ ਐਸ ਪੀ ਗੁਰਦਾਸਪੁਰ ਦੇ ਹੁਕਮਾ ਅਨੁਸਾਰ ਧਾਰੀਵਾਲ ਦੀ ਐਸ ਐਚ ਓ ਇੰਸਪੈਕਟਰ ਬਲਜੀਤ ਕੋਰ ਨਾਕੇਬੰਦੀ ਦੋਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੜਕ ਨਿਯਮਾਂ ਦੀ ਉਲੰਘਨਾ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਵਲੋ ਜੋ ਨਵੇ ਹੁਕਮ ਲਾਗੂ ਕੀਤੇ ਗਏ ਹਨ ਕਿ 16 ਸਾਲ ਤੋ ਘੱਟ ਉਮਰ ਦੇ ਬੱਚੇ ਕੋਈ ਵੀ ਵਾਹਨ ਚਲਾਉਦਿਆਂ ਜੇਕਰ ਫੜੇ ਜਾਣਗੇ ਤਾਂ ਉਹਨਾ ਦੇ ਮਾਪਿਆਂ ਨੂੰ ਭਾਰੀ ਜੁਰਮਾਨਾ ਹੋਵੇਗਾ ਅਤੇ ਕੈਦ ਵੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਅੱਜ ਅਸੀ ਵਾਹਨਾ ਦੀ ਚੈਕਿੰਗ ਕਰ ਰਹੇ ਅਤੇ ਅਧੂਰੇ ਕਾਗਜ਼ਾਤ ਵਾਲਿਆਂ ਦੇ ਚਲਾਣ ਵੀ ਕਰ ਰਹੇ ਹਾਂ ਪਰ ਜੇਕਰ ਕੋਈ ਬੱਚਾ ਫੜਿਆ ਜਾਂਦਾ ਹੈ ਤਾਂ ਫਿਲਹਾਲ ਉਸ ਨੂੰ ਚੇਤਾਵਨੀ ਦੇ ਕੇ ਛੱਡਿਆ ਜਾ ਰਿਹਾ ਹੈ ਪਰ 31 ਜੁਲਾਈ ਤੋਂ ਬਾਅਦ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਇੰਸਪੈਕਟਰ ਬਲਜੀਤ ਕੋਰ ਨੇ ਹੁਲੜਬਾਜਾਂ, ਅਵਾਰਾਗਰਦਾਂ, ਸ਼ਰਾਰਤੀ ਅਨਸਰਾਂ ਨੂੰ ਅਤੇ ਬੂਲਟ ਮੋਟਰਸਾਈਕਲ ਦੇ ਪਟਾਕੇ ਮਾਰਨ ਵਾਲਿਆ ਨੂੰ ਚਿਤਾਵਨੀ ਵੀ ਦਿੱਤੀ ਜੇਕਰ ਕੋਈ ਵੀ ਫੜਿਆ ਗਿਆ ਤਾ ਉਸ ਦੇ ਖਿਲਾਫ ਕਾਰਵਾਈ ਹੋਵੇਗੀ ।