ਫਾਜ਼ਿਲਕਾ 25 ਜੁਲਾਈ ਸਿਹਤ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੁਣ ਵਿਭਾਗ ਵਲੋ ਡੇਂਗੂ ਮਲੇਰੀਆ ਮੁਕਤ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਵਿਭਾਗ ਇਸ ਪ੍ਰਤੀ ਕਾਫੀ ਗੰਭੀਰ ਹੈ। ਤਾਂਕਿ ਪਿੰਡ ਪੱਧਰ ਤੱਕ ਵੱਧ ਤੋਂ ਵੱਧ ਜਾਗਰੂਕਤਾ ਸੰਦੇਸ਼ ਜਾਵੇ ।ਇਸ ਲਈ ਵਿਭਾਗ ਵਲੋ ਫੈਂਸਲਾ ਲਿਆ ਗਿਆ ਕਿ ਜਿਸ ਪਿੰਡ ਵਿੱਚ ਸੀਜਨ ਖਤਮ ਹੋਣ ਤੱਕ ਡੇਂਗੂ ਮਲੇਰੀਆ ਦਾ ਕੋਈ ਕੇਸ ਨਹੀਂ ਆਵੇਗਾ ਉਸਦੀ ਆਸ਼ਾ ਵਰਕਰ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਸ ਸੰਬਧੀ ਸਾਰੇ ਐੱਸ ਐਮ ਓ ਦੀ ਜਰੂਰੀ ਮੀਟਿੰਗ ਸਿਵਿਲ ਸਰਜਨ ਦਫਤਰ ਵਿਖੇ ਕੀਤੀ ਗਈ ਅਤੇ ਪਾਣੀ ਦੇ ਸੈਂਪਲ ਬਾਰੇ ਵੀ ਚਰਚਾ ਕੀਤੀ ਗਈ।ਸਿਵਲ ਸਰਜਨ ਡਾ ਚੰਦਰ ਸ਼ੇਖਰ ਕੱਕੜ ਨੇ ਸਮੂਹ ਐੱਸ ਐਮ ਓ ਨੂੰ ਹਦਾਇਤ ਕੀਤੀ ਕਿ ਸਾਰੇ ਐੱਸ ਐਮ ਓ ਡੇਂਗੂ ਮਲੇਰੀਆ ਮੁਕਤ ਪਿੰਡਾਂ ਲਈ ਐਕਸ਼ਨ ਪਲਾਨ ਤਿਆਰ ਕਰਨ ਜਿਸ ਲਈ ਛੋਟੇ ਗਰੁੱਪ ਵਿੱਚ ਜਾਗਰੂਕਤਾ ਮੀਟਿੰਗ ਕੀਤੀ ਜਾਵੇ ਅਤੇ ਆਸ਼ਾ ਵਰਕਰ ਇਸ ਸੰਬਧੀ ਪਿੰਡ ਵਿੱਚ ਹਰ ਮਹੀਨੇ ਪੇਂਡੂ ਸਿਹਤ ਸਫਾਈ ਅਤੇ ਖੁਰਾਕ ਕਮੇਟੀ ਦੀ ਮੀਟਿੰਗ ਕਰੇ ਜਿਸ ਵਿੱਚ ਡੇਂਗੂ ਅਤੇ ਮਲੇਰੀਆ ਬਾਰੇ ਲੋਕਾਂ ਨੂੰ ਜਾਗਰੁਕ ਕੀਤਾ ਜਾਵੇ। ਪਿੰਡ ਪੱਧਰ ਤੇ ਸਕੁਲ ਵਿਖੇ ਬੱਚਿਆਂ ਨੂੰ ਮੱਛਰਾਂ ਦੀ ਪੈਦਾਇਸ਼ ਅਤੇ ਇਸ ਬਿਮਾਰੀ ਦੇ ਜਾਗਰੂਕ ਕੀਤਾ ਜਾਵੇ।ਇਸ ਦੇ ਨਾਲ-ਨਾਲ ਆਸ਼ਾ ਵਰਕਰ ਵਲੋ ਘਰ ਘਰ ਵਿਜ਼ਿਟ ਕਰਨ ਸਮੇਂ ਲੋਕਾਂ ਨੂੰ ਮੱਛਰਾਂ ਬਾਰੇ ਦੱਸਿਆ ਜਾਵੇ।
ਉਹਨਾਂ ਦੱਸਿਆ ਕਿ ਇਸ ਦੇ ਨਾਲ ਪਿੰਡ ਵਿੱਚ ਪਾਣੀ ਦੇ ਖੜੇ ਸਰੋਤਾਂ ਬਾਰੇ ਜਾਨਕਾਰੀ ਲਈ ਜਾਵੇ ਅਤੇ ਇਸ ਨੂੰ ਖਤਮ ਕੀਤਾ ਜਾਵੇ ਤਾਂਕਿ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ. ਉਹਨਾਂ ਨੇ ਮੀਡੀਆ ਰਾਹੀਂ ਲੋਕਾ ਨੂੰ ਅਪੀਲ ਕੀਤੀ ਕਿ ਲੋਕ ਵੀ ਆਪਣੀ ਜਿੰਮੇਵਾਰੀ ਸਮਝਣ ਅਤੇ ਵਿਭਾਗ ਨੂੰ ਸਹਿਯੋਗ ਕਰਨ ਤਾਕਿ ਮਿਲ ਜੁਲ ਕੇ ਇਸ ਬਿਮਾਰੀ ਤੇ ਜਿੱਤ ਹਾਸਿਲ ਕੀਤੀ ਜਾ ਸਕੇ ।
ਇਸ ਦੇ ਨਾਲ ਵਿਭਾਗ ਵਲੋ ਡੇਂਗੂ ਮੱਛਰਾਂ ਨੂੰ ਰੋਕਣ ਲਈ ਪਿੰਡਾ ਦੇ ਛਪੜਾ ਵਿਖੇ ਗੰਬੁਜੀਆ ਮੱਛੀਆਂ ਛੱਡਿਆ ਗਿਆ ਹਨ ਜੋ ਕਿ ਡੇਂਗੂ ਡੇ ਮੱਛਰ ਨੂੰ ਖਾਂਦੀ ਹੈ।
ਸਿਵਲ ਸਰਜਨ ਨੇ ਕਿਹਾ ਕਿ ਗੰਬੂਜੀਆਂ ਮੱਛੀਆਂ ਮੱਛਰਾਂ ਦੇ ਲਾਰਵੇ ਨੂੰ ਖਤਮ ਕਰਨ ਦਾ ਬਾਇਓਲੋਜੀਕਲ ਸਾਧਨ ਹੈ। ਉਹਨਾਂ ਕਿਹਾ ਕਿ ਡਬਵਾਲਾ ਕਲਾ ਕਮਿਊਨਿਟੀ ਹੈਲਥ ਸੈਂਟਰ ਵਿਖੇ ਜਿਲ੍ਹਾ ਪੱਧਰ ਤੇ ਬਣਾਏ ਇਸ ਮੱਛੀ ਫਾਰਮ ਵਿੱਚ ਕਾਫੀ ਮਾਤਰਾ ਵਿੱਚ ਗੰਬੂਜੀਆਂ ਮੱਛੀਆਂ ਮੋਜੂਦ ਹਨ ਜਿਥੋਂ ਕਿ ਇਹਨਾਂ ਮੱਛੀਆਂ ਨੁੰ ਲੋੜ ਅਨੁਸਾਰ ਸ਼ਹਿਰਾਂ/ ਪਿੰਡਾਂ ਵਿੱਚ ਬਣੇ ਟੋਭਿਆਂ ਵਿੱਚ ਛੱਡਿਆ ਜਾਂਦਾ ਹੈ ਜਿਥੇ ਇਹ ਮੱਛੀਆਂ ਮੱਛਰਾਂ ਦੇ ਲਾਰਵੇ ਨੂੰ ਖਾ ਕੇ ਮੱਛਰਾਂ ਦੀ ਪੈਦਾਇਸ਼ ਹੋਣ ਤੋਂ ਰੋਕਦੀਆਂ ਹਨ।ਉਹਨਾਂ ਕਿਹਾ ਕਿ ਇਹ ਗੰਬੂਜੀਆਂ ਮੱਛੀ ਜੋ ਕਿ ਵਾਤਾਵਰਣ ਅਨੁਕੂਲ ਹੈ।ਇਹ ਮੱਛੀ 20-34 ਡਿਗਰੀ ਸੈਂਟੀਗੇਰਡ ਦੇ ਤਾਪਮਾਨ ਤੇ ਸਾਫ ਪਾਣੀ ਵਿੱਚ ਵਧੇਰੇ ਪਲਦੀ ਹੈ।ਇਸ ਮੱਛੀ ਦਾ ਜੀਵਨਕਾਲ 3 ਤੋਂ 5 ਸਾਲ ਤੱਕ ਹੁੰਦਾ ਹੈ। ਆਪਣੇ ਜੀਵਨਕਾਲ ਵਿੱਚ ਇੱਕ ਮੱਛੀ ਤਕਰੀਬਨ 1000 ਦੇ ਕਰੀਬ ਅੰਡੇ ਦਿੰਦੀ ਹੈ।ਗੰਬੂਜੀਆ ਮੱਛੀ ਰੋਜਾਨਾਂ 100 ਤੋਂ 300 ਮੱਛਰਾਂ ਦਾ ਲਾਰਵਾ ਖਾਂਦੀ ਹੈ।ਇਸ ਦਾ ਅਕਾਰ ਬਹੁਤ ਛੋਟਾ ਹੁੰਦਾ ਹੈ।ਇਸ ਮੱਛੀ ਨੂੰ ਇੱਕ ਜਗਾਂ ਤੋਂ ਦੂਸਰੀ ਜ੍ਹਗਾਂ ਤੇ ਅਸਾਨੀ ਨਾਲ ਲਿਜਾਇਆ ਜਾ ਸਕਦਾ ਹੈ। ਇਸ ਲਈ ਜਿਥੇ ਛੋਟੇ ਟੋਇਆਂ ਵਿਚ ਪਾਣੀ ਵਿਚ ਲਾਰਵਾ ਸਾਈਡਲ ਦਵਾਈ ਟੈਮੀਫਾਸ ਦਾ ਛਿੜਕਾਅ ਜਾਂ ਕਾਲਾ ਤੇਲ ਪਾ ਕੇ ਪਾਣੀ ਉੱਤੇ ਪਰਤ ਬਣਾ ਕੇ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕਦਾ ਹੈ,ਉਥੇ ਵੱਡੇ ਵੱਡੇ ਟੋਭਿਆਂ ਵਿੱਚ ਗੰਬੁਜੀਆਂ ਮੱਛੀਆਂ ਛੱਡ ਕੇ ਮੱਛਰਾਂ ਦੀ ਪੈਦਾਇਸ਼ ਨੁੰ ਰੋਕਿਆ ਜਾ ਸਕਦਾ ਹੈ। ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਪਿੰਡਾਂ ਵਿੱਚ ਜੇਕਰ ਵੱਡੇ ਵੱਡੇ ਟੋਭੇ ਹਨ ਤਾਂ ਉਹ ਨੇੜੇ ਦੀ ਸਿਹਤ ਸੰਸ਼ਥਾਂ ਨਾਲ ਸੰਪਰਕ ਕਰਕੇ ਉਹਨਾਂ ਵਿੱਚ ਗੰਬੁਜੀਆਂ ਮੱਛੀਆਂ ਜਰੂਰ ਛੱਡਵਾ ਲੈਣ।