ਨਵਾਂਸ਼ਹਿਰ, 1 ਜੁਲਾਈ, 2024: ਗਰਮੀਆਂ ਦੀਆਂ ਛੁੱਟੀਆ ਖਤਮ ਹੋਣ ਉਪਰੰਤ ਪਹਿਲੇ ਦਿਨ ਖੁੱਲੇ ਸਕੂਲਾਂ ਦੀ ਰਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ( ਐਲੀਮੈਂਟਰੀ ਅਤੇ ਸੈਕੰਡਰੀ) ਸ਼ਹੀਦ ਭਗਤ ਸਿੰਘ ਨਗਰ ਵੱਲੋਂ ਆਪਣੀ ਟੀਮ ਨਾਲ ਮਿਲ ਕੇ ਕੁੱਲ 90 ਸਕੂਲਾਂ (ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ) ਦੀ ਅਚਨਚੇਤ ਚੈਕਿੰਗ ਕੀਤੀ ਗਈ। ਅਚਨਚੇਤ ਚੈਕਿੰਗ ਵਾਸਤੇ ਕੁੱਲ 17 ਟੀਮਾਂ ਦਾ ਗਠਨ ਕੀਤਾ ਗਿਆ ਸੀ। ਜਿਸ ਵਿਚ ਰਾਜੇਸ਼ ਕੁਮਾਰ ਉਪ ਜ਼ਿ਼ਲ੍ਹਾ ਸਿੱਖਿਆ ਅਫਸਰ(ਸੈਕੰਡਰੀ), ਵਰਿੰਦਰ ਕੁਮਾਰ ਉਪ ਜ਼ਿ਼ਲ੍ਹਾ ਸਿੱਖਿਆ ਅਫਸਰ(ਪ੍ਰਾਇਮਰੀ) ਅਤੇ 07 ਬਲਾਕਾਂ ਦੇ 07 ਬੀ.ਐਨ.ਓਜ਼. (07 ਐਲੀਮੈਂਟਰੀ ਦੇ ਅਤੇ 07 ਸੈਕੰਡਰੀ ਦੇ) ਸ਼ਾਮਲ ਸਨ ਜਿਨ੍ਹਾਂ ਵੱਲੋਂ ਸਕੂਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।ਇਸ ਚੈਕਿੰਗ ਦੌਰਾਨ ਸਕੂਲਾਂ ਵਿੱਚ ਮਿਸ਼ਨ ਸਮਰੱਥ, ਵਿਦਿਆਰਥੀਆਂ ਦੇ ਦਾਖਲੇ, ਮਿਡ-ਡੇ-ਮੀਲ, ਕਿਤਾਬਾਂ, ਸਕੂਲਾਂ ਦੀ ਸਾਫ-ਸਫਾਈ ਅਤੇ ਹੋਰ ਸਕੂਲ ਵਿੱਚ ਚੱਲ ਰਹੇ ਕੰਮਾਂ ਦਾ ਜ਼ਾਇਜ਼ਾ ਲਿਆ ਗਿਆ।ਇਸ ਚੈਕਿੰਗ ਦੌਰਾਨ ਸਕੂਲਾਂ ਵਿੱਚ ਪਾਈਆ ਗਈਆ ਉਣਤਾਈਆਂ ਸਬੰਧੀ ਸਕੂਲ ਮੁਖੀਆਂ ਨੂੰ ਦੱਸਿਆ ਗਿਆ ਅਤੇ ਇਹਨਾਂ ਉਣਤਾਈਆਂ ਨੂੰ ਜਲਦ ਦੂਰ ਕਰਨ ਲਈ ਕਿਹਾ ਗਿਆ ਅਤੇ ਸਕੂਲ ਵਿੱਚ ਕੀਤੇ ਗਏ ਵਧੀਆ ਉਪਰਾਲਿਆ ਲਈ ਸਕੂਲ ਮੁਖੀਆਂ ਦੀ ਪ੍ਰਸ਼ੰਸ਼ਾ ਵੀ ਕੀਤੀ ਗਈ।
ਇਸ ਉਪਰੰਤ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਉਪ ਜ਼ਿ਼ਲ੍ਹਾ ਸਿੱਖਿਆ ਅਫਸਰ(ਪ੍ਰਾਇਮਰੀ ਅਤੇ ਸੈਕੰਡਰੀ) ਅਤੇ ਸਮੂਹ ਬੀ.ਐਨ.ਓਜ਼. ਨਾਲ ਜ਼ਿਲ੍ਹਾ ਦਫਤਰ ਵਿੱਚ ਰੀਵਿਉ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਸਕੂਲਾਂ ਵਿੱਚ ਹੋਰ ਸੁਧਾਰ ਕਿਵੇਂ ਲਿਆਇਆ ਜਾ ਸਕਦਾ ਇਸ ’ਤੇ ਵਿਚਾਰ-ਚਰਚਾ ਕੀਤੀ ਗਈ।