ਗੁਰਦਾਸਪੁਰ 12 ਜੂਨ 2024- ਸੀ.ਬੀ.ਏ ਇਨਫੋਟੈਕ ਦੇ ਐਮ.ਡੀ ਇੰਜੀ.ਸੰਦੀਪ ਕੁਮਾਰ ਨੇ ਕਿਹਾ ਕਿ ਪੁਰਾਤਨ ਬੂਟਿਆ ਦਾ ਪੰਜਾਬੀ ਵਿਰਸੇ ਨਾਲ ਗਹਿਰਾ ਸਬੰਧ ਹੈ ਅਤੇ ਇਹ ਪੁਰਾਤਨ ਰੁੱਖਾਂ ਦੀਆਂ ਲੋਪ ਹੋ ਰਹੀਆਂ ਪ੍ਰਜਾਤੀਆਂ ਨੂੰ ਸਾਂਭਣ ਦੀ ਵੱਡੀ ਲੋੜ ਹੈ। ਉਹਨਾਂ ਕਿਹਾ ਕਿ ਅਨੇਕਾਂ ਰੁੱਖ ਜਿਹੇ ਹਨ ਜੋ ਸਾਨੂੰ ਸ਼ੁੱਧ ਆਕਸੀਜਨ ਮੁਹੱਈਆ ਕਰਵਾਉਣ ਦੇ ਨਾਲ ਨਾਲ ਮਨੁੱਖੀ ਬਿਮਾਰੀਆਂ ਦਾ ਇਲਾਜ ਕਰਨ ਲਈ ਉਹਨਾਂ ਦੇ ਪੱਤੇ, ਛਿਲਕੇ, ਜੜ੍ਹ ਅਤੇ ਫਲ ਪ੍ਰਦਾਨ ਕਰਦੇ ਹਨ। ਉਹਨਾਂ ਕਿਹਾ ਕਿ ਵਾਤਾਵਰਨ ਦੀ ਸਾਂਭ ਸੰਭਾਲ ਲਈ ਸਿੱਖਿਆ ਸੰਸਥਾਵਾਂ ਵਿਚ ਬੂਟੇ ਲਗਾਏ ਜਾ ਰਹੇ ਹਨ ਅਤੇ ਉਹਨਾਂ ਦਾ ਪਾਲਣ ਪੋਸ਼ਣ ਯਕੀਨੀ ਬਣਾਇਆ ਜਾ ਰਿਹਾ। ਉਹਨਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਨਮ ਦਿਨ ਤੋਂ ਇਲਾਵਾ ਆਪਣੇ ਵੱਡੇ ਵਡੇਰਿਆਂ ਅਤੇ ਭੈਣ ਭਰਾਵਾਂ ਦੇ ਜਨਮ ਦਿਹਾੜੇ ਮੌਕੇ ਬੂਟੇ ਲਗਾਉਣ ਅਤੇ ਉਹਨਾਂ ਦਾ ਪਾਲਣ ਪੋਸ਼ਣ ਵੀ ਕਰਨ।