ਅਯੁੱਧਿਆ, 10 ਜੂਨ- ਪੂਰਵਾਂਚਲ ਐਕਸਪ੍ਰੈਸਵੇਅ ਤੇ ਅੱਜ ਅਯੁੱਧਿਆ ਤੋਂ ਆ ਰਹੀ ਬੱਸ ਐਕਸਪ੍ਰੈਸ ਵੇਅ ਤੇ ਬਰੇਸਰ ਥਾਣਾ ਖੇਤਰ ਦੇ ਮੁਸੇਪੁਰ ਪਿੰਡ ਨੇੜੇ ਖੜ੍ਹੇ ਡੰਪਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ ਕਰੀਬ 36 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਮਊ ਅਤੇ ਗਾਜ਼ੀਪੁਰ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਤੋਂ ਬਾਅਦ ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਪੁਲੀਸ ਟੀਮ ਦੀ ਮਦਦ ਨਾਲ ਵਾਹਨਾਂ ਨੂੰ ਹਾਈਵੇਅ ਤੋਂ ਹਟਾਇਆ ਗਿਆ। ਨਾਲ ਹੀ ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਬੱਸ ਵਿੱਚ ਵੱਖ-ਵੱਖ ਇਲਾਕਿਆਂ ਦੇ ਕਰੀਬ 36 ਲੋਕ ਸਵਾਰ ਸਨ, ਜੋ ਅਯੁੱਧਿਆ ਦਾ ਦੌਰਾ ਕਰਕੇ ਵਾਪਸ ਪਰਤ ਰਹੇ ਸਨ। ਜ਼ਿਕਰਯੋਗ ਹੈ ਕਿ ਬੱਸ ਬਿਹਾਰ ਦੇ ਵਿਕਰਮਗੰਜ ਜਾ ਰਹੀ ਸੀ। ਸਵੇਰੇ ਪੰਜ ਵਜੇ ਇਹ ਪੂਰਵਾਂਚਲ ਐਕਸਪ੍ਰੈਸ ਵੇਅ ਤੇ ਬਰੇਸਰ ਥਾਣਾ ਖੇਤਰ ਦੇ ਪਿੰਡ ਮੁਸੇਪੁਰ ਨੇੜੇ ਖੜ੍ਹੇ ਡੰਪਰ ਵਿੱਚ ਪਿੱਛੇ ਤੋਂ ਆ ਕੇ ਵੜ ਗਿਆ। ਦਿਹਾਤੀ ਦੇ ਵਧੀਕ ਪੁਲੀਸ ਸੁਪਰਡੈਂਟ ਬਲਵੰਤ ਚੌਧਰੀ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਮਊ ਅਤੇ ਗਾਜ਼ੀਪੁਰ ਜ਼ਿਲ੍ਹਾ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ।