ਨਵੀਂ ਦਿੱਲੀ, 21 ਮਈ, 2024 : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਸੰਸਦ ਮੈਂਬਰ ਸਵਾਤੀ ਮਾਲੀਵਾਲ ‘ਤੇ ਕਥਿਤ ਕੁੱਟਮਾਰ ਦੇ ਮਾਮਲੇ ‘ਚ ਦਿੱਲੀ ਪੁਲਿਸ ਦੀ ਜਾਂਚ ਜਾਰੀ ਹੈ। ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਦਿੱਲੀ ਪੁਲਿਸ ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਨੂੰ ਮੁੰਬਈ ਲੈ ਕੇ ਜਾਵੇਗੀ।
ਤੁਹਾਨੂੰ ਦੱਸ ਦੇਈਏ ਕਿ ਸਵਾਤੀ ਨੇ ਵਿਭਵ ਕੁਮਾਰ ‘ਤੇ ਕੁੱਟਮਾਰ ਦਾ ਦੋਸ਼ ਲਗਾਇਆ ਹੈ। ਦਿੱਲੀ Police ਨੇ ਦੋਸ਼ੀ ਵਿਭਵ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਅਦਾਲਤ ਨੇ ਵਿਭਵ ਨੂੰ 5 ਦਿਨਾਂ ਦੀ ਹਿਰਾਸਤ ‘ਚ ਭੇਜ ਦਿੱਤਾ।
ਦਿੱਲੀ ਪੁਲਿਸ ਅੱਜ ਵਿਭਵ ਨੂੰ ਮੁੰਬਈ ਲੈ ਜਾ ਸਕਦੀ ਹੈ। ਵਿਭਵ ਨੇ ਫੋਨ ਨੂੰ ਮੁੰਬਈ ‘ਚ ਫਾਰਮੈਟ ਕੀਤਾ ਸੀ। ਪੁਲਿਸ ਮੁੰਬਈ ਜਾ ਕੇ ਪਤਾ ਕਰੇਗੀ ਕਿ ਵਿਭਵ ਮੁੰਬਈ ਵਿਚ ਕਿਸ ਦੇ ਸੰਪਰਕ ਵਿਚ ਸੀ। ਜਾਣਕਾਰੀ ਮੁਤਾਬਕ ਦਿੱਲੀ Police ਮੰਗਲਵਾਰ ਨੂੰ ਹੀ ਦੁਪਹਿਰ 2.30 ਵਜੇ ਦੀ ਫਲਾਈਟ ਰਾਹੀਂ ਵਿਭਵ ਨੂੰ ਮੁੰਬਈ ਲੈ ਜਾ ਰਹੀ ਹੈ। ਇਸ ਤੋਂ ਬਾਅਦ ਮੁੰਬਈ ‘ਚ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ।