ਸ਼੍ਰੀਨਗਰ, 1 ਮਈ – ਜੰਮੂ ਕਸ਼ਮੀਰ ਵਿੱਚ ਪੁਲੀਸ ਨੇ ਅੱਜ ਬਾਰਾਮੂਲਾ ਜ਼ਿਲ੍ਹੇ ਵਿੱਚ ਪਾਕਿਸਤਾਨ ਵਿੱਚ ਰਹਿ ਰਹੇ 7 ਅੱਤਵਾਦੀਆਂ ਦੀ ਜਾਇਦਾਦ ਜ਼ਬਤ ਕੀਤੀ। ਪੁਲੀਸ ਨੇ ਕਿਹਾ ਕਿ ਉੜੀ ਦੇ ਵੱਖ-ਵੱਖ ਪਿੰਡਾਂ ਦੇ 7 ਅੱਤਵਾਦੀ ਲੀਡਰਾਂ ਦੀਆਂ ਲੱਖਾਂ ਰੁਪਏ ਦੀ ਕੀਮਤ ਵਾਲੀ 8 ਕਨਾਲ, 6 ਮਰਲਾ ਅਤੇ 2 ਸੇਰਸਾਈ ਜ਼ਮੀਨ ਹੈ ਇਹ ਅੱਤਵਾਦੀ ਹੁਣ ਪਾਕਿਸਤਾਨ ਵਿੱਚ ਹਨ।
ਪੁਲੀਸ ਨੇ ਕਿਹਾ ਕਿ ਇਹ ਕਾਰਵਾਈ ਐਡੀਸ਼ਨਲ ਸੈਸ਼ਨ ਅਦਾਲਤ ਬਾਰਾਮੂਲਾ ਤੋਂ ਆਦੇਸ਼ ਪ੍ਰਾਪਤ ਕਰਨ ਤੋਂ ਬਾਅਦ ਕੀਤੀ ਗਈ। ਪੁਲੀਸ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਵਿੱਚ ਬਰਦਾਨ ਦੇ ਸੱਜਾਦ ਅਹਿਮਦ ਭੱਟ, ਪ੍ਰਿੰਗਲ ਦੇ ਮੁਹੰਮਦ ਅਸਲਮ ਖਾਨ, ਇਜਾਰਾ ਦੇ ਮੁਹੰਮਦ ਬੇਗ, ਹਿਲਰ ਪੀਰਨਿਯਨ ਦੇ ਖਾਲਿਦ ਮੀਰ ਅਤੇ ਲਿੰਬਰ ਦੇ ਰਫੀਕ ਅਹਿਮਦ ਬਕਰਵਾਲ ਦੀਆਂ ਜਾਇਦਾਦਾਂ ਸ਼ਾਮਲ ਹਨ।