ਐਸ ਏ ਐਸ ਨਗਰ, 1 ਮਈ – ਸੈਕਟਰ 76 ਤੋਂ 80 ਅਲਾਟੀਆਂ ਅਤੇ ਨਿਵਾਸੀਆਂ ਦੀ ਜਨਰਲ ਬਾਡੀ ਦੀ ਮੀਟਿੰਗ ਸੈਕਟਰ 79 ਵਿੱਚ ਸੈਕਟਰ 76-80 ਪਲਾਟ ਅਲਾਟਮੈਂਟ ਅਤੇ ਡਿਵੈਲਪਮੈਂਟ ਕਮੇਟੀ (ਰਜਿ) ਮੁਹਾਲੀ ਦੇ ਪ੍ਰਧਾਨ ਸ. ਸੁੱਚਾ ਸਿੰਘ ਕਲੌੜ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੈਕਟਰ 76-80 ਦੇ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।
ਮੀਟਿੰਗ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਪਲਾਟਾਂ ਦੀਆਂ ਵਧੀਆਂ ਕੀਮਤਾਂ ਦੇ ਮਸਲੇ ਨੂੰ ਲੈ ਕੇ ਕਮੇਟੀ ਦੇ ਨੁਮਾਇੰਦੇ ਪਿਛਲੇ ਇੱਕ ਸਾਲ ਤੋਂ ਗਮਾਡਾ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਕਈ ਵਾਰ ਮਿਲ ਚੁੱਕੇ ਹਨ ਅਤੇ ਇਸ ਸੰਬੰਧੀ ਮੁੱਖ ਮੰਤਰੀ ਪੰਜਾਬ, ਹਲਕਾ ਵਿਧਾਇਕ , ਪ੍ਰਮੁੱਖ ਸਕੱਤਰ, ਮਕਾਨ ਉਸਾਰੀ ਅਤੇ ਸਹਿਰੀ ਵਿਕਾਸ ਵਿਭਾਗ ਅਤੇ ਮੁੱਖ ਪ੍ਰਸ਼ਾਸ਼ਕ ਗਮਾਡਾ ਨੂੰ ਲਿਖਤੀ ਦਰਖਾਸਤਾਂ ਵੀ ਭੇਜੀਆਂ ਗਈਆਂ ਹਨ ਪਰ ਕੋਈ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਨੋਟਿਸ ਜਾਰੀ ਹੋਣੇ ਬੰਦ ਕੀਤੇ ਗਏ ਹਨ।
ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਵਸਨੀਕਾਂ ਦੇ ਰੋਹ ਨੂੰ ਵੇਖਦੇ ਹੋਏ 8 ਮਈ ਨੂੰ ਸਵੇਰੇ 10.30 ਵਜੇ ਗਮਾਡਾ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ ਤਾਂ ਜੋ ਗਮਾਡਾ ਅਧਿਕਾਰੀਆਂ ਅਤੇ ਸਰਕਾਰ ਤੱਕ ਆਪਣੀ ਅਵਾਜ ਪਹੁੰਚਾਈ ਜਾ ਸਕੇ।
ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਕੌਸਲਰ ਹਰਜੀਤ ਸਿੰਘ ਭੌਲੂ ਅਤੇ ਸੁਖਦੇਵ ਸਿੰਘ ਪਟਵਾਰੀ, ਜੀ ਐਸ. ਪਠਾਣੀਆਂ, ਅਸ਼ੋਕ ਕੁਮਾਰ, ਸੰਤ ਸਿੰਘ, ਸਰਦੂਲ ਸਿੰਘ ਪੂਨੀਆਂ, ਅਨੋਖ ਸਿੰਘ, ਮੇਜਰ ਸਿੰਘ, ਨਵਜੋਤ ਸਿੰਘ, ਐਮ. ਪੀ. ਸਿੰਘ, ਸ੍ਰੀਮਤੀ ਕ੍ਰਿਸ਼ਨਾ ਮਿੱਤੂ, ਦੇਸ ਰਾਜ, ਨਾਇਬ ਸਿੰਘ, ਅਨੋਖ ਸਿੰਘ, ਬਲਵਿੰਦਰ ਸਿੰਘ, ਹਰਵਿੰਦਰ ਸਿੰਘ ਕਾਲਾ ਲੰਬੜਦਾਰ ਸੋਹਾਣਾ, ਕਾਮਰੇਡ ਸੋਹਣ ਸਿੰਘ, ਕਰਮ ਸਿੰਘ ਧਨੋਆ, ਨਛੱਤਰ ਸਿੰਘ ਕਿਸਾਨ ਨੇਤਾ, ਗੁਰਦੇਵ ਸਿੰਘ ਧਨੋਆ, ਪzzਕਾਸ਼ ਚੰਦ ਅਤੇ ਰਾਜੀਵ ਵਸ਼ਿਸ਼ਟ ਨੇ ਵੀ ਸੰਬੋਧਨ ਕੀਤਾ।