ਅੰਬਾਲਾ, 10 ਅਪ੍ਰੈਲ – ਇੰਦਰੀਸ਼ ਫਾਊਂਡੇਸ਼ਨ ਵਲੋਂ ਰੋਟਰੀ ਕਲੱਬ ਆਫ ਅੰਬਾਲਾ ਦੇ ਸਹਿਯੋਗ ਨਾਲ ਦੇ ਟਾਂਗਰੀ ਇਲਾਕੇ ਵਿੱਚ ਚਲਾਏ ਗਏ ਪ੍ਰੋਜੈਕਟ ਵਿੱਚ ਸ਼ਾਮ ਦੀ ਕਲਾਸ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ ਅੰਬਾਲਾ ਸ਼ਹਿਰ ਵਿੱਚ ਇਨਰਵੀਲ ਕਲੱਬ ਦੇ ਸਹਿਯੋਗ ਨਾਲ ਚੱਲ ਰਹੀ ਅਤੇ ਕੱਚਾ ਬਾਜ਼ਾਰ ਵਿੱਚ ਵਲੰਟੀਅਰਾਂ ਵੱਲੋਂ ਚਲਾਈ ਜਾ ਰਹੀ ਸ਼ਾਮ ਦੀ ਕਲਾਸ ਵਿੱਚ ਪੜ੍ਹਨ ਵਾਲੀਆਂ ਬੱਚੀਆਂ ਦਾ ਨਤੀਜਾ ਵੀ ਸ਼ਾਨਦਾਰ ਰਿਹਾ ਹੈ।
ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਹ ਪ੍ਰੋਜੈਕਟ ਲਗਭਗ 8 ਸਾਲਾਂ ਤੋਂ ਅੰਬਾਲਾ ਦੀ ਝੁੱਗੀ-ਝੌਂਪੜੀ ਅਤੇ ਮਜ਼ਦੂਰ ਕਾਲੋਨੀ ਵਿੱਚ ਚੱਲ ਰਿਹਾ ਹੈ ਅਤੇ ਇਸਦੀ ਸਫਲਤਾ ਹੁਣ ਦਿਖਣ ਲੱਗ ਗਈ ਹੈ। ਇਸ ਪ੍ਰੋਜੈਕਟ ਰਾਹੀਂ ਅੰਬਾਲਾ ਖੇਤਰ ਦੇ 300 ਬੱਚੇ ਸ਼ਾਮ ਦੀਆਂ ਕਲਾਸਾਂ ਵਿੱਚ ਮੁਫ਼ਤ ਪੜ੍ਹਦੇ ਹਨ ਅਤੇ ਅੰਬਾਲਾ ਦੀਆਂ ਵੱਖ ਵੱਖ ਸਮਾਜ ਸੇਵੀ ਜੱਥੇਬੰਦੀਆਂ ਅਤੇ ਲੋਕ ਇਹਨਾਂ ਪ੍ਰੋਜੈਕਟਾਂ ਦੌਰਾਨ ਬੱਚਿਆਂ ਨੂੰ ਸਿੱਖਿਅਤ ਕਰਨ ਵਿੱਚ ਇੰਦ੍ਰੀਸ਼ ਫਾਊਂਡੇਸ਼ਨ ਦੀ ਮਦਦ ਕਰ ਰਹੇ ਹਨ।
ਬੁਲਾਰੇ ਨੇ ਦੱਸਿਆ ਕਿ ਸ਼ਾਮ ਦੀ ਜਮਾਤ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਵਿੱਚੋਂ ਦਿਵਿਆਂਸ਼ ਨੇ ਪਹਿਲਾ, ਯੁਕਤੀ ਨੇ ਨੌਵੀਂ ਜਮਾਤ ਵਿੱਚ ਤੀਜਾ, ਅੰਕਿਤ ਨੇ ਛੇਵੀਂ ਜਮਾਤ ਵਿੱਚ ਪਹਿਲਾ, ਅੰਕਿਤਾ ਨੇ ਛੇਵੀਂ ਜਮਾਤ ਵਿੱਚ ਦੂਜਾ, ਮਾਥਕ ਨੇ ਛੇਵੀਂ ਜਮਾਤ ਵਿੱਚ ਤੀਜਾ, ਗੌਰੀ ਨੇ ਛੇਵੀਂ ਜਮਾਤ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਆਦਰਸ਼ ਨੇ 7ਵੀਂ ਜਮਾਤ ਵਿੱਚ ਤੀਜਾ ਸਥਾਨ, ਜਾਨਵੀ ਨੇ 9ਵੀਂ ਜਮਾਤ ਵਿੱਚ ਪਹਿਲਾ ਸਥਾਨ, ਸ਼ਿਵਾਨੀ ਨੇ 9ਵੀਂ ਜਮਾਤ ਵਿੱਚ ਦੂਜਾ ਸਥਾਨ, ਸ਼ੁਭਮ ਨੇ 9ਵੀਂ ਜਮਾਤ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸੇ ਖੇਤਰ 3 ਰਣਜੀਤ ਨਗਰ ਵਿੱਚੋਂ ਕੁੱਲ 58 ਬੱਚੇ ਪਹਿਲੀ ਡਵੀਜ਼ਨ ਵਿੱਚੋਂ ਪਾਸ ਹੋਏ ਹਨ। ਇਸ ਵਿੱਚ ਦੀਪਕ ਨੇ ਦੂਜੀ ਜਮਾਤ ਵਿੱਚੋਂ ਪਹਿਲਾ, ਸਰਿਤਾ ਨੇ ਸੱਤਵੀਂ ਜਮਾਤ ਵਿੱਚੋਂ ਤੀਜਾ ਅਤੇ ਜੋਤੀ ਨੇ ਚੌਥੀ ਜਮਾਤ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।