ਵਾਸ਼ਿੰਗਟਨ/ਨਵੀਂ ਦਿੱਲੀ, 8 ਅਪ੍ਰੈਲ, 2024: ਦੁਨੀਆਂ ਵਿਚ ਅੱਜ ਇਕ ਸਦੀ ਮਗਰੋਂ ਪੂਰਨ ਸੂਰਜਗ੍ਰਹਿਣ ਹੋਵੇਗਾ ਪਰ ਇਹ ਭਾਰਤ ਵਿਚੋਂ ਨਹੀਂ ਦਿੱਸੇਗਾ ਤੇ ਨਾ ਹੀ ਸੂਰਜ ਦੇ ਅਧਿਐਨ ਲਈ ਛੱਡੇ ਉਪਗ੍ਰਹਿ ਆਦਿਤਯ ਐਲ 1 ਰਾਹੀਂ ਇਹ ਵੇਖਿਆ ਜਾ ਸਕੇਗਾ। ਸੂਰਜਗ੍ਰਹਿ ਅਮਰੀਕਾ ਦੇ ਕਈ ਹਿੱਸਿਆਂ ਤੋਂ ਵੇਖਿਆ ਜਾ ਸਕੇਗਾ। ਤਕਰੀਬਨ ਇਕ ਸਦੀ ਵਿਚ ਪਹਿਲੀ ਵਾਰ ਅਜਿਹਾ ਸੂਰਜਗ੍ਰਹਿਣ ਲੱਗ ਰਿਹਾ ਹੈ ਜੋ ਕਿ ਨਿਊਯਾਰਕ ਸਟੇਟ ਦੇ ਪੱਛਮੀ ਤੇ ਉੱਤਰੀ ਭਾਗਾਂ ਤੋਂ ਵੇਖਿਆ ਜਾ ਸਕੇਗਾ। ਇਸ ਸੂਰਜਗ੍ਰਹਿਣ ਨੂੰ ਲੈ ਕੇ ਅਮਰੀਕਾ ਵਿਚ ਅਨੇਕਾਂ ਪ੍ਰੋਗਰਾਮ ਰੱਖੇ ਗਏ ਹਨ ਜਿਹਨਾਂ ਵਿਚ ਸਕਾਇਡਾਇਵਿੰਗ ਤੋਂ ਲੈ ਕੇ ਸਪੈਸ਼ਲ ਫਲਾਈਟਾਂ ਵੀ ਉਡਣਗੀਆਂ।
ਨਾਸਾ ਨੇ ਇਕ ਬਿਆਨ ਜਾਰੀ ਕਰ ਕੇ ਦੱਸਿਆ ਹੈ ਕਿ 8 ਅਪ੍ਰੈਲ 2024 ਨੂੰ ਉੱਤਰੀ ਅਮਰੀਕਾ ਵਿਚ ਪੂਰਨ ਸੂਰਜਗ੍ਰਹਿਣ ਹੋਵੇਗਾ ਜੋ ਮੈਕਸੀਕੋ, ਅਮਰੀਕਾ ਤੇ ਕੈਨੇਡਾ ਤੋਂ ਵੇਖਿਆ ਜਾ ਸਕੇਗਾ। ਪੂਰਨ ਸੂਰਜਗ੍ਰਹਿਣ ਉਦੋਂ ਲੱਗਦਾ ਹੈ ਜਦੋਂ ਚੰਦਰਮਾ ਸੂਰਜ ਤੇ ਧਰਤੀ ਦੇ ਵਿਚਾਲੇ ਆ ਜਾਂਦਾ ਹੈ ਅਤੇ ਸੂਰਜ ਪੂਰੀ ਤਰ੍ਹਾਂ ਢਕਿਆ ਜਾਂਦਾ ਹੈ।
ਭਾਰਤ ਵਿਚ ਇਹ ਸੂਰਜਗ੍ਰਹਿਣ ਨਹੀਂ ਦਿਸੇਗਾ।