ਨਵਾਂਸ਼ਹਿਰ 23 ਫ਼ਰਵਰੀ,2024 : ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸਮੁੱਚੇ ਜਗਤ ਵਿਚ ਪ੍ਰੇਮ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਥਾਂ ਥਾਂ ਨਗਰ ਕੀਰਤਨ,ਪਾਠ ਪੂਜਾ ਤੇ ਭਜਨ ਬੰਦਗੀ ਰਾਹੀਂ ਭਗਤ ਰਵਿਦਾਸ ਜੀ ਦੀ ਉਪਮਾ ਗਾਈ ਤੇ ਸੁਣਾਈ ਜਾ ਰਹੀ ਹੈ। ਇਸੇ ਸ਼ਰਧਾ ਨੂੰ ਮੁੱਖ ਰੱਖਦਿਆਂ ਸਸਸਸ ਲੰਗੜੋਆ’ਵਿਖੇ ਬੱਚਿਆਂ ਨੂੰ ਭਗਤ ਜੀ ਦੇ ਜੀਵਨ ਫਲਸਫ਼ੇ ਤੇ ਚਾਣਨਾ ਪਾਇਆ ਗਿਆ। ਡਾਕਟਰ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਭਗਤ ਰਵਿਦਾਸ ਜੀ ਇੱਕ ਕ੍ਰਾਂਤੀਕਾਰੀ ਰਹਿਬਰ ਹਨ। ਉਹਨਾਂ ਕਿਹਾ ਕਿ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈਉਹਨਾਂ ਭਾਵੁਕ ਮਨ ਨਾਲ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਨੂੰ ਅਪਣਾਉਣ ਤੇ ਆਪਣੇ ਵਿੱਚ ਸਹਿਜਤਾ ਲਿਆਉਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਵਲੋਂ ਬੱਚਿਆਂ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਤੇ ਡਾਕਟਰ ਜਸਵਿੰਦਰ ਸਿੰਘ ਸੰਧੂ ਵਲੋਂ ਪੇਸ਼ ਕੀਤੇ ਵਿਚਾਰਾਂ ਤੇ ਅਮਲ ਕਰਨ ਦੀ ਗੱਲ ਕਹੀ। ਇਸ ਮੌਕੇ ਸਕੂਲ ਦੇ ਗੁਨੀਤ,ਬਲਦੀਪ ਸਿੰਘ, ਗੁਰਪ੍ਰੀਤ ਸਿੰਘ, ਪ੍ਰਦੀਪ ਕੌਰ, ਸਪਨਾ, ਪ੍ਰਦੀਪ ਕੌਰ, ਕਲਪਨਾ ਬੀਕਾ, ਸਤਿੰਦਰ ਕੌਰ,ਮੀਨਾ ਰਾਣੀ, ਸੁਮੀਤ ਸੋਢੀ, ਹਿਮਾਂਸ਼ੂ ਸੋਬਤੀ, ਸੁਖਵਿੰਦਰ ਲਾਲ,ਜਸਵਿੰਦਰ ਕੌਰ ਕਮਲਜੀਤ ਕੌਰ, ਸੁਸ਼ੀਲ ਕੁਮਾਰ, ਹਰਿੰਦਰ ਸਿੰਘ, ਮਨਮੋਹਨ ਸਿੰਘ, ਮਨਜੀਤ ਕੌਰ,ਸ਼ਰੂਤੀ ਸ਼ਰਮਾ, ਲਖਵੀਰ ਸਿੰਘ, ਪਰਮਜੀਤ ਸਿੰਘ ਤੇ ਸਕੂਲੀ ਬੱਚੇ ਹਾਜ਼ਰ ਸਨ।