ਵਾਸ਼ਿੰਗਟਨ, 2 ਜੁਲਾਈ ਭਾਰਤ-ਚੀਨ ਸਰਹੰਦ ਵਿਵਾਦ ਮਾਮਲੇ ਵਿੱਚ ਅਮਰੀਕਾ ਨੇ ਖੁੱਲ੍ਹੇ ਤੌਰ ਤੇ ਭਾਰਤ ਦਾ ਸਮਰਥਨ ਕੀਤਾ ਹੈ| ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਤਾਂ ਚੀਨੀ ਹਮਲਾਵਰ ਰੱਵਈਏ ਦਾ ਜਵਾਬ ਦੇਣ ਲਈ ਏਸ਼ੀਆ ਵਿੱਚ ਨਾ ਸਿਰਫ ਆਪਣੀ ਫੌਜ ਦੀ ਤਾਇਨਾਤੀ ਵਧਾਉਣ ਦੀ ਚਿਤਾਵਨੀ ਦਿੱਤੀ ਹੈ ਸਗੋਂ ਉੱਥੇ ਕਈ ਸੈਨੇਟਰਾਂ ਨੇ ਭਾਰਤ ਦੇ ਪੱਖ ਵਿੱਚ ਬਿੱਲ ਪੇਸ਼ ਕੀਤਾ ਹੈ| ਇਸ ਕ੍ਰਮ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨਾਲ ਸਰਹੱਦ ਵਿਵਾਦ ਮੁੱਦੇ ਤੇ ਚੀਨੀ ਕਮਿਊਨਿਸਟੀ ਪਾਰਟੀ ਤੇ ਨਿਸ਼ਾਨਾ ਸਧਿਆ|
ਉਹਨਾਂ ਕਿਹਾ ਕਿ ਭਾਰਤ-ਚੀਨ ਸੀਮਾ ਵਿਵਾਦ ਤੇ ਚੀਨ ਦਾ ਹਮਲਾਵਰ ਰਵੱਈਆ ਦੁਨੀਆ ਦੇ ਹੋਰ ਹਿੱਸਿਆਂ ਵਿਚ ਚੀਨੀ ਹਮਲਾਵਰਤਾ ਦੇ ਪੈਟਰਨ ਦੇ ਨਾਲ ਫਿੱਟ ਬੈਠਦਾ ਹੈ| ਇਹ ਕਾਰਵਾਈ ਸਿਰਫ ਚੀਨੀ ਕਮਿਊਨਿਸਟ ਪਾਰਟੀ ਦੀ ਅਸਲ ਪ੍ਰਕਿਰਤੀ ਦੀ ਪੁਸ਼ਟੀ ਕਰਦੀ ਹੈ| ਉੱਥੇ ਵ੍ਹਾਈਟ ਹਾਊਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਭਾਰਤ ਚੀਨ ਤਣਾਅ ਤੇ ਅਸੀਂ ਕਰੀਬੀ ਨਜ਼ਰ ਰੱਖੇ ਹੋਏ ਹਾਂ|ਭਾਰਤ ਅਤੇ ਚੀਨ ਦੋਹਾਂ ਨੇ ਹੀ ਇਸ ਸਥਿਤੀ ਨੂੰ ਸ਼ਾਂਤ ਕਰਨ ਲਈ ਇੱਛਾ ਜ਼ਾਹਰ ਕੀਤੀ ਹੈ| ਅਸੀਂ ਮੌਜੂਦਾ ਸਥਿਤੀ ਦੇ ਸ਼ਾਂਤੀਪੂਰਨ ਹੱਲ ਦਾ ਸਮਰਥਨ ਕਰਦੇ ਹਾਂ| ਭਾਰਤ ਦੇ 59 ਚੀਨੀ ਐਪਸ ਤੇ ਪਾਬੰਦੀ ਲਗਉਣ ਦੇ ਕਦਮ ਦਾ ਸਵਾਗਤ ਕਰਦਿਆਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੂੰ ਬੇਰਹਿਮ ਦੱਸਿਆ| ਉਹਨਾਂ ਨੇ ਕਿਹਾ ਕਿ ਚੀਨ ਦੀ ਕਮਿਊਨਿਸਟ ਪਾਰਟੀ ਦੀ ਬੇਰਹਿਮੀ ਦਾ ਅਸਰ ਪੂਰੀ ਦੁਨੀਆ ਤੇ ਪੈਂਦਾ ਹੈ| ਉਹਨਾਂ ਨੇ ਕਿਹਾ,”ਅਸੀਂ ਕੁਝ ਮੋਬਾਇਲ ਐਪਸ ਤੇ ਪਾਬੰਦੀ ਲਗਾਉਣ ਦੇ ਭਾਰਤ ਦੇ ਕਦਮ ਦਾ ਸਵਾਗਤ ਕਰਦੇ ਹਾਂ| ਪੋਂਪਿਓ ਨੇ ਇਹਨਾਂ ਐਪਸ ਨੂੰ ਸੀ.ਸੀ.ਪੀ. ਦੇ ਸਰਵੀਲਾਂਸ ਦਾ ਹਿੱਸਾ ਦੱਸਿਆ ਅਤੇ ਕਿਹਾ ਕਿ ਭਾਰਤ ਦੇ ਐਪਸ ਦੇ ਸਫਾਏ ਦੇ ਕਦਮ ਨਾਲ ਭਾਰਤ ਦੀ ਪ੍ਰਭੂਸੱਤਾ, ਅਖੰਡਤਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਵਧਾਵਾ ਮਿਲੇਗਾ| ਜਿਵੇਂ ਭਾਰਤ ਦੀ ਸਰਕਾਰ ਨੇ ਖੁਦ ਵੀ ਕਿਹਾ ਹੈ|