ਨਵੀਂ ਦਿੱਲੀ, 14 ਫਰਵਰੀ, 2024: ਕਾਂਗਰਸ ਪਾਰਲੀਮਾਨੀ ਪਾਰਟੀ ਦੇ ਚੇਅਰਪਰਸਨ ਸੋਨੀਆ ਗਾਂਧੀ ਅੱਜ ਰਾਜਸਥਾਨ ਤੋਂ ਰਾਜ ਸਭਾ ਮੈਂਬਰਸ਼ਿਪ ਲਈ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਉਹ ਜੈਪੁਰ ਪਹੁੰਚ ਕੇ ਇਹ ਕਾਗਜ਼ ਦਾਖਲ ਕਰਨਗੇ।
ਸੋਨੀਆ ਗਾਂਧੀ 1998 ਤੋਂ 2022 ਤੱਕ 22 ਸਾਲ ਤੱਕ ਕਾਂਗਰਸ ਦੇ ਪ੍ਰਧਾਨ ਰਹੇ ਤੇ ਪੰਜ ਵਾਰ ਲੋਕ ਸਭਾ ਮੈਂਬਰ ਚੁਣੇ ਗਏ।