ਓਟਵਾ, 12 ਫਰਵਰੀ, 2024: ਕੈਨੇਡਾ ਵਿਚ ਫਿਰੌਤੀਆਂ ਵਸੂਲਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਪੰਜ ਪੰਜਾਬੀ ਜ਼ਮਾਨਤ ’ਤੇ ਰਿਹਾਅ ਹੋ ਗਏ ਹਨ।
ਵਿਰੋਧੀ ਧਿਰ ਦੇ ਨੇਤਾ ਤੇ ਅਗਲੀਆਂ ਚੋਣਾਂ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪ੍ਰਮੁੱਖ ਦਾਅਵੇਦਾਰ ਪੀਅਰੇ ਪੋਲੀਵਰੇ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ’ਤੇ ਤਿੱਖਾ ਹਮਲਾ ਬੋਲਿਆ ਹੈ ਤੇ ਇਕ ਟਵੀਟ ਵਿਚ ਲਿਖਿਆ ਹੈ ਕਿ ਫਿਰੌਤੀਆਂ ਦਾ ਦੋਸ਼ੀ ਰਿਹਾਅ ਹੋ ਕੇ ਮੁੜ ਸੜਕਾਂ ’ਤੇ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਟਰੂਡੋ ਦੀ ਫੜੋ ਤੇ ਛੱਡ ਦਿਓ ਦੀ ਨੀਤੀ ਦਾ ਭੋਗ ਪਾਉਣ।
ਦੱਸਣਯੋਗ ਹੈ ਕਿ ਪੀਲ ਪੁਲਿਸ ਨੇ ਦੱਖਣੀ ਏਸ਼ੀਆਈ ਲੋਕਾਂ ਤੋਂ ਫਿਰੌਤੀਆਂ ਵਸੂਲਣ ਦੇ ਦੋਸ਼ ਹੇਠ ਅਰੁਣਦੀਪ ਥਿੰਦ (39), ਗਗਨ ਅਜੀਤ ਸਿੰਘ (23), ਅਨਮੋਲਦੀਪ ਸਿੰਘ (23), ਹਸ਼ਮੀਤ ਕੋਰ (25) ਅਤੇ ਲਾਇਮਨਜੋਤ ਕੌਰ ਨੂੰ ਗ੍ਰਿਫਤਾਰ ਕੀਤਾ ਸੀ।
ਰਿਹਾਈ ਮਗਰੋਂ ਇਹ ਮੁਜਰਮ ਸੋਸ਼ਲ ਮੀਡੀਆ ’ਤੇ ਰੀਲਾਂ ਬਣਾ ਬਣਾ ਕੇ ਪਾ ਰਹੇ ਹਨ ਜਿਸਦੀ ਸਖ਼ਤ ਨਿਖੇਧੀ ਹੋ ਰਹੀ ਹੈ।
ਲੋਕ ਟਰੂਡੋ ਸਰਕਾਰ ਦੀ ਨੀਤੀ ’ਤੇ ਸਵਾਲ ਚੁੱਕ ਰਹੇ ਹਨ।