ਵਾਸ਼ਿੰਗਟਨ, 8 ਫਰਵਰੀ – ਇਰਾਕ ਵਿਚ ਅਮਰੀਕੀ ਫੌਜੀ ਹਮਲੇ ਵਿਚ ਕਾਤੈਬ ਹਿਜ਼ਬੁੱਲਾ ਦਾ ਇਕ ਕਮਾਂਡਰ ਮਾਰਿਆ ਗਿਆ। ਅਮਰੀਕੀ ਰਾਸ਼ਟਰਪਤੀ ਪ੍ਰਸ਼ਾਸਨ ਨੇ ਅੱਜ ਦੱਸਿਆ ਕਿ ਇਹ ਹਮਲਾ ਜਨਵਰੀ ਦੇ ਅਖੀਰ ਵਿਚ ਜਾਰਡਨ ਵਿਚ ਅਮਰੀਕੀ ਬਲਾਂ ਤੇ ਹੋਏ ਘਾਤਕ ਹਮਲੇ ਨਾਲ ਜੁੜਿਆ ਹੋਇਆ ਹੈ। ਯੂ.ਐਸ ਸੈਂਟਰਲ ਕਮਾਂਡ ਨੇ ਟਵਿੱਟਰ ਤੇ ਲਿਖਿਆ ਕਿ ਅਮਰੀਕੀ ਬਲਾਂ ਨੇ ਲਗਭਗ ਰਾਤ 09:30 ਵਜੇ ਹਮਲਾ ਕੀਤਾ, ਜਿਸ ਵਿੱਚ ਬਗਦਾਦ ਵਿੱਚ ਕਾਤੈਬ ਹਿਜ਼ਬੁੱਲਾ ਕਮਾਂਡਰ ਦੀ ਮੌਤ ਹੋ ਗਈ।
ਇਹ ਕਮਾਂਡਰ ਸਿੱਧੇ ਤੌਰ ਤੇ ਖੇਤਰ ਵਿੱਚ ਅਮਰੀਕੀ ਫੌਜਾਂ ਤੇ ਹਮਲਿਆਂ ਦੀ ਯੋਜਨਾ ਬਣਾਉਣ ਅਤੇ ਉਨ੍ਹਾਂ ਵਿੱਚ ਹਿੱਸਾ ਲੈਣ ਲਈ ਜ਼ਿੰਮੇਵਾਰ ਸੀ। ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਜਾਂ ਆਮ ਨਾਗਰਿਕਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਅਮਰੀਕਾ ਆਪਣੇ ਲੋਕਾਂ ਦੀ ਸੁਰੱਖਿਆ ਲਈ ਲੋੜੀਂਦੀ ਕਾਰਵਾਈ ਕਰਦਾ ਰਹੇਗਾ। ਇਹ ਹਮਲਾ ਅਮਰੀਕੀ ਫੌਜੀ ਅੱਡੇ ਤੇ ਡਰੋਨ ਹਮਲੇ ਖ਼ਿਲਾਫ਼ ਅਮਰੀਕਾ ਦੀ ਜਵਾਬੀ ਕਾਰਵਾਈ ਦਾ ਸਿਲਸਿਲਾ ਹੈ। 28 ਜਨਵਰੀ ਨੂੰ ਜੌਰਡਨ ਵਿੱਚ ਤਿੰਨ ਅਮਰੀਕੀ ਸੈਨਿਕ ਮਾਰੇ ਗਏ ਅਤੇ 40 ਤੋਂ ਵੱਧ ਹੋਰ ਜ਼ਖਮੀ ਹੋ ਗਏ ਸਨ।