ਗੁਰਦਾਸਪੁਰ 25 ਜਨਵਰੀ 2024 ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ਵਿੱਚ ਗਣਤੰਤਰ ਦਿਵਸ ਤੇ ਕਿਸਾਨ ਮਜ਼ਦੂਰ ਮੰਗਾਂ ਬਾਰੇ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਦੀ ਕੜੀ ਵਜੋਂ ਗੁਰਦਾਸਪੁਰ ਵਿਖੇ ਇਹ ਵਿਸ਼ਾਲ ਟਰੈਕਟਰ ਮਾਰਚ 11 ਵਜੇ ਜੇਲ ਰੋਡ ਸਥਿਤ ਪੁੱਡਾ ਗਰਾਊਂਡ ਤੋਂ ਸ਼ੁਰੂ ਹੋ ਕੇ ਗੁਰੂ ਨਾਨਕ ਪਾਰਕ, ਪੰਚਾਇਤ ਭਵਨ, ਜਹਾਜ ਚੌਂਕ, ਹਨੂਮਾਨ ਚੌਂਕ, ਤਿਬੜੀ ਚੌਂਕ, ਐਸਡੀ ਕਾਲਜ, ਕਾਹਨੂੰਵਾਨ ਚੌਂਕ ਤੇ ਡਾਕਖਾਨਾ ਚੌਂਕ ਦੀ ਹੋ ਕੇ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਸਮਾਪਤ ਹੋਵੇਗਾ।
ਕਿਸਾਨ ਆਗੂਆਂ ਮੱਖਣ ਸਿੰਘ ਕੁਹਾੜ, ਸਤਬੀਰ ਸਿੰਘ ਸੁਲਤਾਨੀ, ਸੁਖਦੇਵ ਸਿੰਘ ਭਾਗੋਕਾਵਾਂ , ਗੁਰਦੀਪ ਸਿੰਘ ਮਸਤਾਬਾਦ, ਬਲਬੀਰ ਸਿੰਘ ਕੱਤੋਵਾਲ, ਗੁਰਵਿੰਦਰ ਸਿੰਘ ਜੀਵਨ ਚੱਕ, ਸੁਰਿੰਦਰ ਕੋਠੇ ਆਦਿ ਆਗੂਆਂ ਨੇ ਦੱਸਿਆ ਕਿ ਇਹ ਟਰੈਕਟਰ ਮਾਰਚ ਕਿਸਾਨਾਂ ਨਾਲ ਦਿੱਲੀ ਮੋਰਚੇ ਦੌਰਾਨ ਕੀਤੇ ਵਾਅਦੇ ਪੂਰੇ ਕਰਾਉਣ, ਹਰ ਕਿਸੇ ਲਈ ਰੁਜ਼ਗਾਰ ਦੀ ਗਰੰਟੀ,ਦੇਸ਼ ਦੇ ਹਰ ਨਾਗਰਿਕ ਲਈ 10ਹਜਾਰ ਰੁਪਏ ਬੁਢਾਪਾ ਪੈਨਸ਼ਨ, ਐਮਐਸਪੀ ਦਾ ਕਾਨੂੰਨ, ਲਖੀਮਪੁਰ ਖੀਰੇ ਦੇ ਦੋਸ਼ੀ ਮੰਤਰੀ ਟੈਣੀ ਨੂੰ ਬਰਖਾਸਤ ਕਰਨ, ਚਿੱਪ ਵਾਲੇ ਮੀਟਰ ਲਾਉਣੇ ਬੰਦ ਕਰਨ, ਬਿਜਲੀ ਬਿੱਲ ਰੱਦ ਕਰਨ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਤੇ ਗੰਨੇ ਦੇ ਬਕਾਏ, ਮਹਿੰਗਾਈ ਤੇ ਕਾਬੂ ਪਾਉਣ ਦੀਆਂ ਮੰਗਾਂ ਉਭਾਰੀਆਂ ਜਾਣਗੀਆਂ l