ਔਕਲੈਂਡ, 30 ਜੂਨ 2020 -ਸਿਹਤ ਵਿਭਾਗ ਨਿਊਜ਼ੀਲੈਂਡ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਦੇਸ਼ ਵਿਚ ਅੱਜ ਕੋਈ ਨਵਾਂ ਕਰੋਨਾ ਕੇਸ ਨਹੀਂ ਆਇਆ ਇਸ ਦਾ ਮਤਲਬ ਹੈ ਕਿ ਨਿਊਜ਼ੀਲੈਂਡ ਵਿੱਚ 22 ਐਕਟਿਵ ਕੇਸ ਹੀ ਹਨ। ਸਾਰੇ ਕੇਸ ਆਈਸੋਲੇਸ਼ ਸਹੂਲਤਾਂ ਵਿੱਚ ਹਨ, ਜਦੋਂ ਕਿ ਸਿਰਫ ਇਕ ਵਿਅਕਤੀ ਹਸਪਤਾਲ ਵਿੱਚ ਦਾਖ਼ਲ ਹੈ।
ਦੇਸ਼ ਵਿੱਚ ਕੁੱਲ ਮਿਲਾ ਕੇ ਕੋਰੋਨਾ ਵਾਇਰਸ ਦੇ 1528 ਪੁਸ਼ਟੀ ਕੀਤੇ ਅਤੇ ਸੰਭਾਵਿਤ ਕੇਸ ਹੀ ਹਨ। ਜਦੋਂ ਕਿ ਕੋਵਿਡ -19 ਤੋਂ 1,484 ਲੋਕੀ ਰਿਕਵਰ ਹੋਏ ਹਨ ਤੇ ਦੇਸ਼ ਵਿੱਚ ਮੌਤਾਂ ਦੀ ਗਿਣਤੀ 22 ਹੀ ਹੈ। ਦੇਸ਼ ਵਿੱਚ ਕੱਲ੍ਹ 1960 ਟੈੱਸਟ ਕੀਤੇ ਗਏ, ਜਿਨਾਂ ਨੂੰ ਮਿਲਾ ਕੇ ਦੇਸ਼ ਵਿੱਚ ਕੁੱਲ ਕੀਤੇ ਗਏ ਟੈੱਸਟਾਂ ਦੀ ਗਿਣਤੀ 397,470 ਹੋ ਗਈ ਹੈ।
ਮੰਤਰਾਲੇ ਨੇ ਕਿਹਾ ਕਿ ਇਸ ਵਿੱਚ ਦੇਸ਼ ਭਰ ਵਿੱਚ ਮੈਨੇਜਡ ਆਈਸੋਲੇਸ਼ਨ ਸਹੂਲਤਾਂ ਅਤੇ ਕਮਿਊਨਿਟੀ ਅਧਾਰਿਤ ਟੈਸਟਿੰਗ ਦੀ ਪਰਖ ਸ਼ਾਮਿਲ ਹੈ। ਸੱਤ ਦਿਨਾਂ ਦੀ ਰੋਲਿੰਗ ਟੈੱਸਟ ਦੀ ਐਵਰੇਜ਼ 6950 ਹੈ।