ਕੋਲਕਾਤਾ, 4 ਦਸੰਬਰ – ਪੰਜਾਬੀ ਸਾਹਿਤ ਸਭਾ ਕੋਲਕਾਤਾ (ਪੱਛਮੀ ਬੰਗਾਲ) ਵਲੋਂ ਇੱਕ ਵਿਸ਼ੇਸ਼ ਇਕੱਤਰਤਾ ਦਾ ਆਯੋਜਨ ਕਰਕੇ ਸਭਾ ਦੇ ਪ੍ਰਧਾਨ ਗੁਰਦੀਪ ਸਿੰਘ ਸੰਘਾ ਦੀ ਪਲੇਠੀ ਕਾਵਿ-ਪੁਸਤਕ ”ਫੁੱਲਾਂ ਦੇ ਬੋਲ” ਲੋਕ ਅਰਪਣ ਕੀਤੀ ਗਈ। ਇਸ ਮੌਕੇ ਪੰਜਾਬ ਤੋਂ ਆਏ ਪ੍ਰਸਿੱਧ ਸ਼ਾਇਰ ਬਾਬੂ ਰਾਮ ਦੀਵਾਨਾ ਦਾ ਨਿੱਘਾ ਸੁਆਗਤ ਕੀਤਾ ਗਿਆ। ਸਭਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਗਿੱਲ ਨੇ ਸz. ਦੀਵਾਨਾ ਨਾਲ ਜਾਣ ਪਹਿਚਾਣ ਕਰਵਾਈ।
ਇਸ ਮੌਕੇ ਪੱਤਰਕਾਰ ਅਤੇ ਕਵੀ ਰਵੇਲ ਪੁਸ਼ਪ ਨੇ ਪੁਸਤਕ ਬਾਰੇ ਵਿਦਵਤਾ ਭਰਪੂਰ ਪਰਚਾ ਪੇਸ਼ ਕੀਤਾ। ਹਾਜ਼ਰ ਕਵੀਆਂ ਨੇ ਆਪਣੀਆਂ ਕਵਿਤਾਵਾਂ ਪੜ੍ਹੀਆਂ। ਗੁਰਮੀਤ ਰਾਮੂਵਾਲੀਆ ਨੇ ਇਸੇ ਪੁਸਤਕ ਵਿੱਚੋਂ ਮਿੱਠੀ ਆਵਾਜ਼ ਵਿੱਚ ਗੀਤ ਸੁਣਾਇਆ।
ਬਾਬੂ ਰਾਮ ਦੀਵਾਨਾ ਨੇ ਸਭਾ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਸ. ਮਹਿੰਦਰ ਸਿੰਘ ਗਿੱਲ (ਕੈਨੇਡਾ) ਦੁਆਰਾ ਕੀਤੇ ”ਜਾਪੁ ਸਾਹਿਬ ਵਿਚਾਰ” ਟੀਕੇ ਦੀ ਕਾਪੀ ਪੰਜਾਬੀ ਸਾਹਿਤ ਸਭਾ ਅਤੇ ਗੁਰਦੁਆਰਾ ਸੰਤ ਕੁਟੀਆ ਦੇ ਪ੍ਰਧਾਨ ਹਰਜਿੰਦਰ ਸਿੰਘ ਬਬਲੀ, ਜਨਰਲ ਸਕੱਤਰ ਅਵਤਾਰ ਸਿੰਘ ਰਾਮੂਵਾਲੀਆ, ਮੈਂਬਰ ਮਨਪ੍ਰੀਤ ਸਿੰਘ, ਸਿੱਖ ਫੋਰਮ ਕਲੱਕਤਾ ਦੇ ਗੁਰਮੀਤ ਸਿੰਘ, ਗੁਰਚਰਨ ਸਿੰਘ ਅਤੇ ਗੁਰਸ਼ਰਨ ਸਿੰਘ ਨੂੰ ਭੇਂਟ ਕੀਤੀ।
ਪ੍ਰੋਗਰਾਮ ਦੀ ਆਰੰਭਤਾ ਮੌਕੇ ਪਿਛਲੇ ਦਿਨੀਂ ਵਿਛੋੜਾ ਦੇ ਗਏ ਸਭਾ ਦੇ ਪ੍ਰਧਾਨ ਹਰਦੇਵ ਸਿੰਘ ਗਰੇਵਾਲ, ਡਾ. ਸੁਖਵੰਤ ਸਿੰਘ ਅਤੇ ਹੰਸਰਾਜ ਅਰੋੜਾ ਨੂੰ ਦੋ ਮਿੰਟ ਦਾ ਮੌਨ ਧਾਰਕੇ ਸ਼ਰਧਾਂਜਲੀ ਅਰਪਣ ਕੀਤੀ ਗਈ। ਇਸ ਮੌਕੇ ਸਭਾ ਦੇ ਮੈਂਬਰ ਭੁਪਿੰਦਰ ਸਿੰਘ ਬਸਰ, ਕਰਨਵੀਰ ਸਿੰਘ ਗਿੱਲ, ਅਮਨਦੀਪ ਕੌਰ ਸਿੱਧੂ, ਕੁਲਮੀਤ ਸਿੰਘ ਗਰੇਵਾਲ, ਗੀਤਾ ਅਰੋੜਾ, ਰੀਸ਼ੂ ਅਜਮਾਣੀ, ਗੁਰਚਰਨ ਸਿੰਘ ਅਜਮਾਣੀ, ਰਣਜੀਤ ਲੁਧਿਆਣਵੀ ਵੀ ਹਾਜ਼ਰ ਸਨ।