ਸਿਡਨੀ, 22 ਨਵੰਬਰ – ਆਸਟ੍ਰੇਲੀਆ ਵਿਚ ਸਿਡਨੀ ਦੇ ਇਕ ਉਪਨਗਰ ਵਿਚ ਫਲਸਤੀਨ ਸਮਰਥਕ ਰੈਲੀ ਕਰਨ ਦੇ ਦੋਸ਼ ਵਿਚ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਫੋਰਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਲਗਭਗ 400 ਵਿਅਕਤੀਆਂ ਨੇ ਬੀਤੀ ਰਾਤ ਪੋਰਟ ਬੋਟਨੀ ਵਿੱਚ ਬਿਨਾਂ ਇਜਾਜ਼ਤ ਦੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਫੋਰਸ਼ੋਰ ਰੋਡ ਤੇ ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ।
ਉਨ੍ਹਾਂ ਕਿਹਾ ਕਿ ਲੋਕਾਂ ਨੇ ਸੜਕ ਨੂੰ ਖਾਲੀ ਕਰ ਦਿੱਤਾ। ਸਿਡਨੀ ਮਾਰਨਿੰਗ ਹੇਰਾਲਡ ਮੁਤਾਬਕ ਇਹ ਪ੍ਰਦਰਸ਼ਨ ਇਜ਼ਰਾਇਲੀ ਸ਼ਿਪਿੰਗ ਕੰਪਨੀ ਜ਼ਿਮ ਖ਼ਿਲਾਫ਼ ਸੀ, ਜਿਸ ਨੇ ਗਾਜ਼ਾ ਸੰਘਰਸ਼ ਵਿੱਚ ਇਜ਼ਰਾਈਲੀ ਸਰਕਾਰ ਨੂੰ ਆਪਣਾ ਸਮਰਥਨ ਦੇਣ ਦੀ ਪੇਸ਼ਕਸ਼ ਕੀਤੀ ਹੈ।