ਵਿਸ਼ਾਖਾਪਟਨਮ, 22 ਨਵੰਬਰ – ਵਿਸ਼ਾਖਾਪਟਨਮ ਵਿੱਚ ਇਕ ਆਟੋ ਅਤੇ ਇੱਕ ਲਾਰੀ ਦੀ ਟੱਕਰ ਵਿਚ ਅੱਠ ਦੇ ਕਰੀਬ ਸਕੂਲੀ ਬੱਚੇ ਜ਼ਖ਼ਮੀ ਹੋ ਗਏ। ਇਹ ਘਟਨਾ ਵਿਸ਼ਾਖਾਪਟਨਮ ਦੇ ਸੰਗਮ ਸ਼ਰਤ ਥੀਏਟਰ ਨੇੜੇ ਵਾਪਰੀ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਲਾਰੀ ਤੇਜ਼ੀ ਨਾਲ ਇਕ ਚੌਰਾਹੇ ਨੂੰ ਪਾਰ ਕਰ ਰਹੀ ਸੀ। ਜਿਵੇਂ ਹੀ ਲਾਰੀ ਚੌਰਾਹੇ ਤੋਂ ਲੰਘੀ ਤਾਂ ਇਕ ਆਟੋ ਨੇ ਉਸ ਨਾਲ ਟੱਕਰ ਮਾਰ ਦਿਤੀ।
ਇਸ ਆਟੋ ਵਿਚ ਅੱਠ ਬੱਚੇ ਸਕੂਲ ਜਾ ਰਹੇ ਸਨ। ਇਹ ਘਟਨਾ ਅੱਜ ਸਵੇਰੇ ਸੱਤ ਤੋਂ ਅੱਠ ਵਜੇ ਦੇ ਦਰਮਿਆਨ ਵਾਪਰੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ ਟਕਰਾ ਕੇ ਪਲਟ ਗਿਆ।
ਇਨ੍ਹਾਂ ਵਿੱਚੋਂ ਕਈ ਬੱਚੇ ਸੜਕ ਤੇ ਡਿੱਗ ਗਏ। ਹਾਦਸਾ ਹੁੰਦਾ ਦੇਖ ਉਥੋਂ ਲੰਘ ਰਹੇ ਆਮ ਰਾਹਗੀਰ ਬੱਚਿਆਂ ਦੀ ਮਦਦ ਲਈ ਆ ਗਏ। ਉਨ੍ਹਾਂ ਨੇ ਸਾਰੇ ਬੱਚਿਆਂ ਨੂੰ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ।
ਡੀਸੀਪੀ ਸ੍ਰੀਨਿਵਾਸ ਰਾਓ ਨੇ ਦੱਸਿਆ ਕਿ ਵਿਸ਼ਾਖਾਪਟਨਮ ਦੇ ਸੰਗਮ ਸ਼ਰਤ ਥੀਏਟਰ ਜੰਕਸ਼ਨ ਤੇ ਇੱਕ ਆਟੋ ਅਤੇ ਟਰੱਕ ਵਿਚਾਲੇ ਟੱਕਰ ਹੋ ਗਈ।
ਅੱਠ ਸਕੂਲੀ ਬੱਚੇ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਵਿੱਚੋਂ ਚਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਤਿੰਨ ਵਿਦਿਆਰਥੀਆਂ ਦਾ ਇਲਾਜ ਚੱਲ ਰਿਹਾ ਹੈ।