ਮਾਲੇਰਕੋਟਲਾ 20 ਨਵੰਬਰ 2023- ਹਾਂਅ ਦੇ ਨਾਅਰੇ ਦੀ ਧਰਤੀ ਅਤੇ ਪੰਜਾਬ ਦੇ ਇਤਿਹਾਸਕ ਤੇ ਮੁਸਲਿਮ ਬਹੁ ਗਿਣਤੀ ਵਾਲੇ ਸ਼ਹਿਰ ਮਾਲੇਰਕੋਟਲਾ ਲੁਧਿਆਣਾ ਰੋਡ ਨਰਸਰੀਆਂ ਪਿੱਛੇ ਵਿਖੇ ਚੱਲ ਰਹੇ ਤਿੰਨ ਰੋਜ਼ਾ ਸਲਾਨਾ ਤਬਲੀਗੀ ਇਸਤਮਾ ਨੂੰ ਲੈ ਕੇ ਮਾਲਰਕੋਟਲਾ ਦੇ ਮੁਸਲਿਮ ਭਾਈਚਾਰੇ ‘ਚ ਅੱਜ ਦੂਜੇ ਦਿਨ ਜਿਥੇ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਉੱਥੇ ਹੀ ਹੋਏ ਅੱਜ ਦੇ ਵੱਖੋ ਪ੍ਰੋਗਰਾਮਾਂ ‘ਚ ਵੱਡੀ ਗਿਣਤੀ ‘ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕਰਕੇ ਪ੍ਰਬੰਧਕਾਂ ਦੇ ਪ੍ਰਬੰਧ ਨੂੰ ਛੋਟਾ ਕਰ ਦਿੱਤਾ।
ਸਵੇਰੇ ਫਜ਼ਰ ਦੀ ਨਮਾਜ਼ ਤੋਂ ਬਾਦ ਪਹਿਲੀ ਮਜਲਿਸ ਦੇ ਸ਼ੂਰੂ ਹੋਣ ਤੋ ਬਾਅਦ 10 ਵਜੇ ਵੱਖੋ ਵੱਖ ਜਿਲਿਆਂ ਦੇ ਬਣਾਏ ਖਿਤਿਆਂ ‘ਚ ਤਾਲੀਮਾਂ ਵਾਲਾ ਅਮਲ ਸ਼ੁਰੂ ਹੋਇਆ, ਜਿਸ ‘ਚ ਖਿਤੇਬਾਰ ਜਮਾਤਾਂ ਵੱਲੋਂ ਇਸ ਅਮਲ ਨੂੰ ਕਰਵਾਇਆ ਗਿਆ ਅਤੇ ਇਸ ‘ਚ ਕੁਰਆਨ ਏ ਪਾਕ ਦੇ ਯਾਦ ਨਮਾਜ਼ ਦੇ ਅਲਫਾਜ਼ਾਂ ਦੀ ਅਦਾਇਗੀ ਨੂੰ ਸਹੀ ਕਰਨ ਦੀ ਜਿਥੇ ਫਿਕਰ ਕੀਤੀ ਗਈ ਉਸ ਦੇ ਨਾਲ ਹੀ ਛੇ ਛਿਫਾਤ ਕਲਮਾ, ਨਮਾਜ਼, ਇਲਮ ਵਾ ਜ਼ਿਕਰ, ਇਕਰਾਮੇ ਮੁਸਲਿਮ, ਇਖਲਾਸੇ ਨਿਯਤ ਅਤੇ ਅੱਲਾ ਦੇ ਰਸਤੇ ‘ਚ ਨਿਕਲਣ ਦੀ ਪਾਈ ਹਜ਼ਰਤ ਮੁਹੰਮਦ ਸਲ. ਦੇ ਉਮਤੀ ਹੋਣ ਦੀ ਜਿੰਮੇਵਾਰੀ ਦੇ ਫਜਾਇਲ ਦੱਸੇ ਗਏ।
ਸ਼ਾਮ ਅਸਰ ਦੀ ਨਮਾਜ਼ ਤੋ ਬਾਅਦ ਕੋਈ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ 4:00 ਵਜੇ ਅਸਰ ਦੀ ਨਮਾਜ਼ ਤੋ ਬਾਦ ਸਾਦਗੀ ਭਰੇ ਇਸਲਾਮੀ ਤਰੀਕੇ ਨਾਲ ਵਿਆਹ ਦੇ ਬੰਧਨ ‘ਚ ਬੰਨਣ ਲਈ ਵੱਡੀ ਗਿਣਤੀ ‘ਚ ਜੋੜਿਆ ਦੇ ਨਿਕਾਹ ਮੌਲਾਨਾ ਅਬਦੁਲ ਸੱਤਾਰ ਸਹਿਬ ਨੇ ਕਰਵਾਏ ਅਤੇ ਕਿਹਾ ਕਿ ਇਸਲਾਮ ‘ਚ ਸ਼ਾਦੀ ਕਿਸ ਸਾਦਗੀ ਨਾਲ ਕਰਨੀ ਚਾਹੀਦੀ ਹੈ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਅੱਜ ਜਿਸ ਤਰੀਕੇ ਨਾਲ ਸਾਡਾ ਸਮਾਜ ਵਿਗਾੜ ਵੱਲ ਵਧ ਰਿਹਾ ਹੈ ਉਸ ਦਾ ਮੁੱਖ ਕਾਰਨ ਸਾਡੇ ਵਿਆਹ ਸ਼ਾਦੀਆਂ ਦੇ ਰਸਮ ਰਿਵਾਜ਼ ਤੇ ਕੀਤੇ ਜਾਂਦੇ ਵੱਡੇ ਵੱਡੇ ਖਰਚਿਆਂ ਕਾਰਨ ਹੈ ਜਦ ਕਿ ਇਸਲਾਮ ਨੇ ਸਾਦਗੀ ਨਾਲ ਸ਼ਾਦੀ ਕਰਨ ਦਾ ਤਰੀਕਾ ਦੱਸਿਆ ਹੈ ਤੇ ਲੜਕੀ ਨੂੰ ਉਸ ਦਾ ਹਿੱਸਾ ਮਿਰਾਸ ‘ਚੋ ਦੇਣ ਤੇ ਜ਼ੋਰ ਦਿੱਤਾ ਹੈ। ਇਸ ਤੋਂ ਪਹਿਲਾ ਇੱਥੇ ਹੀ ਹੋਏ ਪ੍ਰੋਗਰਾਮ ਦੌਰਾਨ ਸਵੇਰ ਦੀ ਹੋਈ ਇਕ ਮਜਲਿਸ ਜੋ ਕਿ 10 ਵਜੇ ਤੋਂ 12 ਵਜੇ ਤੱਕ ਵਿਦਿਆਰਥੀ, ਮੁਲਾਜ਼ਮ ਪੜ੍ਹੇ ਲਿਖੇ ਅਤੇ ਖਾਸ ਲੋਕਾਂ ਲਈ ਵਿਸ਼ੇਸ਼ ਸੀ, ਜਿਸ ਵਿੱਚ ਪ੍ਰੌਫੈਸਰ ਭਾਈ ਮੁਹੰਮਦ ਇਨਾਮ ਨੇ ਇਸ ਤਬਕੇ ਦੇ ਵੱਡੀ ਗਿਣਤੀ ‘ਚ ਪੁਹੰਚੇ ਲੋਕਾਂ ਨੂੰ ਸੰਬੌਧਨ ਕਰਦਿਆਂ ਕਿਹਾ ਕਿ ਪੜਿਆ ਲਿਖਿਆ ਤਬਕਾ ਇਸਲਾਮ ਦਾ ਮਗਜ਼ ਹੈ।
ਉਨ੍ਹਾਂ ਕਿਹਾ ਕਿ ਇਸ ਤਬਕੇ ਨੂੰ ਅਪਣੀ ਜਿੰਮੇਵਾਰੀ ਜਿੱਥੇ ਦੁਨੀਅਵੀ ਕੰਮਾਂ ‘ਚ ਉਮਤ ਦੀ ਰਹਿਬਰੀ ਕਰਕੇ ਨਿਭਾਉਣੀ ਚਾਹੀਦੀ ਹੈ ਉਥੇ ਹੀ ਦੀਨੀ ਕੰਮਾਂ ‘ਚ ਵੀ ਉਨ੍ਹਾਂ ਨੂੰ ਪੇਸ਼-ਪੇਸ਼ ਰਹਿਣਾ ਚਾਹੀਦਾ ਹੈ ਕਿਉਂਕਿ ਉਹ ਇਸਲਾਮ ਨੂੰ ਤਾਲੀਮ ਦੇ ਜਰੀਏ ਨਾਲ ਇਹ ਤਬਕਾ ਵਧੀਆ ਤਰੀਕੇ ਨਾਲ ਜਿਥੇ ਸਮਝ ਸਕਦੇ ਹਨ, ਉੱਥੇ ਹੀ ਦੂਜਿਆ ਤੱਕ ਇਸ ਨੂੰ ਪਹੁਚਾਉਣ ਦੀ ਸਲਾਹੀਅਤ ਵੀ ਰੱਖਦੇ ਹਨ। ਉਨ੍ਹਾਂ ਕਿਹਾ ਸਾਡੇ ਆਲਿਮ ਇਹ ਨਹੀਂ ਕਹਿੰਦੇ ਕਿ ਦੁਨੀਆਂ ਨੂੰ ਛੱਡ ਦਿਓ ਬਲਕਿ ਇਹ ਕਹਿੰਦੇ ਹਨ ਕਿ ਦੁਨੀਆਂ ਦੇ ਹਰ ਕੰਮ ‘ਚ ਕੁਰਾਨ ਪਾਕ ਦੇ ਹੁਕਮ ਅਤੇ ਹਜ਼ਰਤ ਮੁਹੰਮਦ ਸਾਹਿਬ ਦੇ ਤਰੀਕੇ ਤੇ ਜਿੰਮੇਵਾਰੀ ਨੂੰ ਸ਼ਾਮਿਲ ਕਰ ਲਈਏ।
ਇਸ ਤੋਂ ਬਾਅਦ ਇਸੇ ਇਸਤਮਾ ਦੇ ਕੀਤੇ ਜਾਣ ਵਾਲੇ ਵਿਸ਼ੇਸ਼ ਪ੍ਰੋਗ੍ਰਾਮਾਂ ਤਹਿਤ ਜ਼ੋਹਰ ਦੀ ਨਮਾਜ਼ ਤੋਂ ਬਾਦ ਮਸ਼ਵਰਾ ਗਾਹ ਵਿਖੇ ਹੀ ਪੰਜਾਬ ਭਰ ਦੇ ਵੱਖੋ ਵੱਖ ਇਲਾਕਿਆਂ ਤੋ ਆਏ ਮਸਜਿਦਾਂ ਦੇ ਮੋਲਵੀਆਂ, ਇਮਾਮ ਤੇ ਉਲਮਾ ਹਜ਼ਰਾਤ ਨੂੰ ਦਿੱਲੀ ਮਰਕਜ਼ ਤੋਂ ਆਏ ਮੌਲਾਨਾ ਅਬਦੁਲ ਸੱਤਾਰ ਸਾਹਿਬ ਨੇ ਆਲਿਮ ਸਹਿਬਾਨ,ਮਸਜਿਦਾਂ ਦੇ ਇਮਾਮਾਂ ਅਤੇ ਮੋਲਵੀ ਸਹਿਬਾਨ ਨੂੰ ਉਨ੍ਹਾਂ ਤੇ ਲਗਾਈ ਗਈ ਦਾਵਤ ਦੇ ਕੰਮ ਦੀ ਜਿੰਮੇਵਾਰੀ ਦਾ ਅਹਿਸਾਸ ਕਰਵਾਉਂਦਿਆਂ ਕਿਹਾ ਕਿ ਉਹ ਕੌਮ ਦੇ ਰਹਿਬਰ ਹਨ ਅਗਰ ਉਨ੍ਹਾਂ ਵੱਲੋਂ ਇਨਸਾਨਾਂ ਨੂੰ ਸਿੱਧਾ ਰਸਤਾ ਨਾ ਦਿਖਾਇਆ ਗਿਆ ਤਾਂ ਉਨ੍ਹਾਂ ਸਮੇਤ ਸਾਰੇ ਜਾਣਨ ਵਾਲਿਆਂ ਦੀ ਇਸ ਬਾਰੇ ਕਿਆਮਤ ਵਾਲੇ ਦਿਨ ਪੁੱਛ ਹੋਵੇਗੀ। ਅੱਜ ਦੇਰ ਸ਼ਾਮ ਤੱਕ ਇਸ ਇਜਤਮਾਂ ‘ਚ ਪੂਰੇ ਪੰਜਾਬ ਦੇ ਵੱਖੋ ਵੱਖ ਇਲਾਕਿਆਂ ਵਿੱਚੋਂ ਲਗਭਗ 50 ਹਜਾਰ ਤੋਂ ਵੀ ਵੱਧ ਲੋਕਾਂ ਨੇ ਸ਼ਿਰਕਤ ਕਰਕੇ ਪ੍ਰਬੰਧਕਾਂ ਦੇ ਕੀਤੇ ਪ੍ਰਬੰਧ ਨੂੰ ਛੋਟਾ ਕਰ ਦਿੱਤਾ,ਜਿੱਥੇ ਅੱਜ ਇਜ਼ਤਮਾ ਗਾਹ ਤੇ ਲੁਧਿਆਣਾ ਰੋਡ ਤੇ ਜਾਣ ਵਾਲੀਆਂ ਸਾਰੀਆਂ ਸੜਕਾਂ ਅਤੇ ਸਥਾਨ ਨੋਕ ਨੱਕ ਭਰੇ ਹੋਏ ਸੀ, ਉੱਥੇ ਬਾਹਰ ਤੱਕ ਲੋਕ ਹੀ ਲੋਕ ਨਜ਼ਰ ਆ ਰਹੇ ਸੀ।
ਪੁਲਿਸ ਵੱਲੋਂ ਆਵਾਜਾਈ ਦੇ ਜਿਥੇ ਪੁੱਖਤਾ ਪ੍ਰਬੰਧ ਕੀਤੇ ਗਏ ਸੀ, ਉੱਥੇ ਹੀ ਪਹੁੰਚੇ ਲੋਕਾਂ ਵਿਸ਼ੇਸ਼ ਕਰ ਨੋਜਵਾਨਾਂ ਵੱਲੋ ਪੁਹੰਚੇ ਲੋਕਾਂ ਦੀ ਆਓ ਭਗਤ ਮੁਫਤ ਚਾਹ, ਬਰੈੱਡ ਪਕੋੜਿਆਂ, ਕੜਾਹ ਆਦਿਅਤੇ ਪਤਾ ਨਹੀ ਕੀ ਕੀ ਜਗਾ ਜਗਾ ਤੇ ਵਰਤਾਇਆਂ ਜਾ ਰਿਹਾ ਸੀ ਇਸ ਮੌਕੇ ਗੈਰ ਮੁਸਲਿਮ ਸਿੱਖ ਭਰਾਵਾਂ ਵੱਲੋ ਲਗਾਈ ਫਰੀ ਸਟਾਲ ਵੀ ਲੋਕਾਂ ਲਈ ਜਿਥੇ ਖਿੱਚ ਦਾ ਕੈਦਰ ਸੀ ਉਥੇ ਹੀ ਆਪਸ਼ੀ ਭਾਈਚਾਰਕ ਸਾਂਝ ਦਾ ਸੁਨਾਹਾ ਵੀ ਦੇ ਰਹੀ ਸੀ । ਬਾਹਰੋਂ ਆਉਣ ਵਾਲੇ ਮਹਿਮਾਨਾਂ ਦਾ ਪੂਰੇ ਸ਼ਹਿਰ ਦੇ ਹਰ ਵਰਗ ਹਰ ਧਰਮ ਦੇ ਲੋਕਾਂ ਵੱਲੋ ਇੰਨਾਂ ਆਉਣ ਵਾਲੇ ਮਹਿਮਾਨਾਂ ਦਾ ਸਵਾਗਤ ਕੀਤਾ ਜਾ ਰਿਹਾ ਸੀ ਤੇ ਪੂਰੇ ਸਹਿਰ ਦੇ ਬਜ਼ਾਰ ਇਸਤਮਾਂ ਕਾਰਨ ਖਾਲ਼ੀ ਖਾਲ਼ੀ ਨਜ਼ਰ ਆ ਰਹੇ ਸਨl ਅੱਜ ਇਸ ਇਜ਼ਤਮਾ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਵਿਸ਼ੇਸ਼ ਤੌਰ ਤੇ ਜਾਇਜ਼ਾ ਲੈਣ ਲਈ ਪਟਿਆਲਾ ਦੇ ਏਡੀਜੀਪੀ ਸ੍ਰੀ ਮੁਖਵਿੰਦਰ ਸਿੰਘ ਛੀਨਾ ਤੇ ਜਿਲਾ ਪੁਲਿਸ ਮੁਖੀ ਸ੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ ਮਲੇਰਕੋਟਲਾ ਇਸਤਮਾ ਸਥਾਨ ਤੇ ਪਹੁੰਚੇ।