ਤਰਨਤਾਰਨ, 13 ਨਵੰਬਰ, 2023: ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚੋਂ ਨਸ਼ੀਲੀਆਂ ਗੋਲੀਆਂ, ਨਜਾਇਜ਼ ਸ਼ਰਾਬ ਤੇ ਵੱਡੀ ਮਾਤਰਾ ਵਿਚ ਮੋਬਾਈਨ ਫੋਨ ਤੇ ਹੋਰ ਉਪਕਰਣ ਬਰਾਮਦ ਹੋਏ ਹਨ।
ਸਹਾਇਕ ਸੁਪਰਡੈਂਟ ਮਨਜੀਤ ਸਿੰਘ ਨੇ ਥਾਣਾ ਗੋਇੰਦਵਾਲ ਸਾਹਿਬ ਨੂੰ ਦਿੱਤੇ ਇੱਕ ਪੱਤਰ ਵਿੱਚ ਦੱਸਿਆ ਕਿ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਬੰਦ ਵਿਅਕਤੀ ਜੋ ਕਿ ਮੁਕੱਦਮਾ ਨੰਬਰ 12/22 ਜੁਰਮ 304 ਥਾਣਾ ਚਾਟੀ ਵਿੰਡ ਅੰਮ੍ਰਿਤਸਰ ਦੇ ਦੋਸ਼ੀ ਮਨੀਸ਼ ਕੁਮਾਰ ਅਤੇ ਮੁਕੱਦਮਾ ਨੰਬਰ 51/18 ਜੁਰਮ 379-ਬੀ ਥਾਣਾ ਝਬਾਲ ਦੇ ਦੋਸ਼ੀ ਪੰਜਾਬ ਸਿੰਘ ਜੇਲ੍ਹ ਦੇ ਅੰਦਰ ਬੰਦ ਹਨ ਅਤੇ ਗੈਰ ਕਾਨੂੰਨੀ ਧੰਦਾ ਕਰ ਰਹੇ ਹਨ। ਗੁਪਤ ਸੂਚਨਾ ਮਿਲੀ ਸੀ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਵਾਰਡ ਨੰਬਰ 02 ਦੇ ਕਮਰਾ ਨੰਬਰ 4 ਦੀ ਤਲਾਸ਼ੀ ਕੀਤੀ ਅਤੇ ਇਸ ਦੌਰਾਨ ਬਾਥਰੂਮ ਖੇੜੇ ਵਿੱਚ 13 ਕੀ ਪੈਡ ਮੋਬਾਇਲ ਫੋਨ,2 ਟੱਚ ਸਕਰੀਨ ਫੋਨ 6 ਹੈਡਫੋਨ 27 ਡਾਟਾ ਕੇਵਲ 3 ਏਅਰ ਫੋਨ 4 ਐਡਾਪਟਰ ਅਤੇ 1438 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਉਹਨਾਂ ਦੱਸਿਆ ਕਿ ਬੰਦੀਆ ਤੋਂ ਪੁੱਛ ਪੜਤਾਲ ਕਰਨ ’ਤੇ ਪਤਾ ਲੱਗਾ ਹੈ ਕਿ ਇਹ ਵਸਤੂਆ ਜੇਲ੍ਹ ਅੰਦਰ ਬਾਹਰੋਂ ਸੁੱਟ ਕੇ ਮੁਹੱਈਆ ਕਰਵਾਈਆਂ ਗਈਆਂ ਹਨ।
ਇਸੇ ਤਰ੍ਹਾਂ ਹੀ ਕੇਂਦਰੀ ਜੇਲ ਗੋਇੰਦਵਾਲ ਸਾਹਿਬ ਦੇ ਸਹਾਇਕ ਸੁਪਰਡੈਂਟ ਭਗਤ ਸਿੰਘ ਵੱਲੋਂ ਦਿੱਤੇ ਗਏ ਇੱਕ ਪੱਤਰ ਵਿੱਚ ਦੱਸਿਆ ਗਿਆ ਕਿ ਉਹਨਾਂ ਵੱਲੋਂ ਜੇਲ੍ਹ ਅੰਦਰ ਟਾਵਰ ਨੰਬਰ 14/15 ਵਾਰਡ ਨੰਬਰ 11 ਦੀ ਬੈਕ ਸਾਈਡ ਤੋ 4 ਪਲਾਸਟਿਕ ਦੀਆਂ ਬੋਤਲਾਂ ਨਜਾਇਜ਼ ਸ਼ਰਾਬ ਲਵਾਰਿਸ ਬ੍ਰਾਮਦ ਹੋਣ ’ਤੇ ਅਣਪਛਾਤਿਆਂ ਵਿਅਕਤੀਆਂ ’ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।