ਨਵੀਂ ਦਿੱਲੀ, 27 ਜੂਨ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ| ਕੋਰੋਨਾ ਆਫਤ ਦਰਮਿਆਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਹਾਲਾਤ ਕਾਬੂ ਵਿੱਚ ਹਨ ਅਤੇ ਇੱਥੇ ਟੈਸਟਿੰਗ ਅਤੇ ਆਈਸੋਲੇਸ਼ਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ| ਉਨ੍ਹਾਂ ਅੱਜ ਟਵੀਟ ਕਰ ਕੇ ਲਿਖਿਆ ਕਿ ਦਿੱਲੀ ਵਿੱਚ ਕੱਲ ਇਕ ਦਿਨ ਵਿੱਚ ਸਭ ਤੋਂ ਵੱਧ 21,144 ਟੈਸਟ ਕੀਤੇ ਗਏ ਹਨ| ਅਸੀਂ ਟੈਸਟਿੰਗ ਨੂੰ 4 ਗੁਣਾ ਵਧਾ ਦਿੱਤਾ ਹੈ| ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਹਸਪਤਾਲਾਂ ਵਿੱਚ ਵੱਡੇ ਪੈਮਾਨੇ ਤੇ ਆਈ.ਸੀ.ਯੂ. ਬਿਸਤਰ ਲਗਾਏਗੀ| ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਸ਼ਹਿਰ ਵਿੱਚ ਸਥਿਤੀ ਕੰਟਰੋਲ ਵਿੱਚ ਹੈ|