ਜੋਹਾਨਸਬਰਗ, 31 ਅਗਸਤ – ਦੱਖਣੀ ਅਫਰੀਕਾ ਦੀ ਰਾਜਧਾਨੀ ਜੋਹਾਨਸਬਰਗ ਵਿਚ ਇਕ ਬਹੁ-ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ 38 ਵਿਅਕਤੀਆਂ ਦੀ ਮੌਤ ਹੋ ਗਈ। ਐਮਰਜੈਂਸੀ ਮੈਨੇਜਮੈਂਟ ਸਰਵਿਸਿਜ਼ ਨੇ ਦੱਸਿਆ ਕਿ ਅੱਜ ਤੜਕੇ ਲੱਗੀ ਅੱਗ ਵਿੱਚ 43 ਹੋਰ ਵਿਅਕਤੀ ਜ਼ਖ਼ਮੀ ਹੋ ਗਏ
ਐਮਰਜੈਂਸੀ ਮੈਨੇਜਮੈਂਟ ਸਰਵਿਸਿਜ਼ ਦੇ ਬੁਲਾਰੇ ਰੌਬਰਟ ਮੁਲਾਉਦਜ਼ੀ ਨੇ ਕਿਹਾ ਕਿ ਖੋਜ ਅਤੇ ਰਿਕਵਰੀ ਅਭਿਆਨ ਚੱਲ ਰਿਹਾ ਹੈ ਅਤੇ ਸੰਭਾਵਨਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਉਹਨਾਂ ਕਿਹਾ ਕਿ ਅੱਗ ਨੂੰ ਕਾਫੀ ਹੱਦ ਤੱਕ ਬੁਝਾਇਆ ਜਾ ਚੁੱਕਾ ਹੈ, ਪਰ ਜੋਹਾਨਸਬਰਗ ਦੇ ਡਾਊਨਟਾਊਨ ਵਿੱਚ ਇਮਾਰਤ ਦੀਆਂ ਖਿੜਕੀਆਂ ਵਿੱਚੋਂ ਧੂੰਆਂ ਅਜੇ ਵੀ ਨਿਕਲ ਰਿਹਾ ਹੈ। ਇਸ ਤੋਂ ਪਹਿਲਾਂ ਐਕਸ (ਪਹਿਲਾਂ ਟਵਿੱਟਰ) ਤੇ ਜੋਹਾਨਸਬਰਗ ਨਗਰ ਪਾਲਿਕਾ ਸ਼ਹਿਰ ਦੇ ਅਧਿਕਾਰਤ ਅਕਾਊਂਟ ਨੇ ਐਮਰਜੈਂਸੀ ਮੈਨੇਜਮੈਂਟ ਸਰਵਿਸਿਜ਼ ਦੇ ਬੁਲਾਰੇ ਰੌਬਰਟ ਮਲੌਦਜ਼ੀ ਦਾ ਹਵਾਲਾ ਦਿੰਦੇ ਹੋਏ 20 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ, ਜਦੋਂ ਇਹ ਅੰਕੜਾ ਹੁਣ ਵੱਧ ਗਿਆ ਹੈ।